ਸ਼ਾਰਦੁਲ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੁੰਬਈ ਨੇ ਛੱਤੀਸਗੜ੍ਹ ਨੂੰ ਹਰਾਇਆ
- by Jasbeer Singh
- December 30, 2025
ਸ਼ਾਰਦੁਲ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੁੰਬਈ ਨੇ ਛੱਤੀਸਗੜ੍ਹ ਨੂੰ ਹਰਾਇਆ ਜੈਪੁਰ, 30 ਦਸੰਬਰ 2025 : ਕਪਤਾਨ ਸ਼ਾਰਦੁਲ ਠਾਕੁਰ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੁੰਬਈ ਨੇ ਵਿਜੇ ਹਜ਼ਾਰੇ ਵਨ ਡੇ ਟਰਾਫੀ ਦੇ ਗਰੁੱਪ-ਸੀ ਮੈਚ ਵਿਚ ਸੋਮਵਾਰ ਨੂੰ ਇੱਥੇ ਛੱਤੀਸਗੜ੍ਹ ਨੂੰ 9 ਵਿਕਟਾਂ ਨਾਲ ਹਰਾ ਕੇ ਆਪਣੀ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ। ਪੰਜ ਓਵਰਾਂ ਵਿਚ ਹੀ ਛੱਤੀਸਗੜ੍ਹ ਦਾ ਸਕੋਰ 4 ਵਿਕਟਾਂ ਤੇ ਕਰ ਦਿੱਤਾ 10 ਦੌੜਾਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕਰਨ ਤੋਂ ਬਾਅਦ ਸ਼ਾਰਦੁਲ ਨੇ ਸਵੇਰੇ ਤੇਜ਼ ਗੇਂਦਬਾਜ਼ਾਂ ਦੇ ਮਦਦਗਾਰ ਹਾਲਾਤ ਦਾ ਪੂਰਾ ਫਾਇਦਾ ਚੁੱਕਦੇ ਹੋਏ 5 ਓਵਰਾਂ ਦੇ ਅੰਦਰ ਛੱਤੀਸਗੜ੍ਹ ਦਾ ਸਕੋਰ 4 ਵਿਕਟਾਂ `ਤੇ 10 ਦੌੜਾਂ ਕਰ ਦਿੱਤਾ। ਕਪਤਾਨ ਅਮਨਦੀਪ ਖੇਰ (63) ਤੇ ਅਜੇ ਮੰਡਲ (46) ਵਿਚਾਲੇ 5ਵੀਂ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਛੱਤੀਸਗੜ੍ਹ ਦੀ ਟੀਮ ਸ਼ੁਰੂਆਤੀ ਝਟਕਿਆਂ ਤੋਂ ਕਦੇ ਨਹੀਂ ਉੱਭਰੀ। ਟੀਮ 38.1 ਓਵਰਾਂ ਵਿਚ 142 ਦੌੜਾਂ `ਤੇ ਆਊਟ ਹੋ ਗਈ । ਖੇਡ ਦੇ ਸ਼ੁਰੂਆਤੀ ਅੱਧੇ ਘੰਟੇ ਵਿਚ ਹੀ ਸ਼ਾਰਦੁਲ ਨੇ ਮਚਾਇਆ ਕਹਿਰ ਸ਼ਾਰਦੁਲ ਨੇ ਖੇਡ ਦੇ ਸ਼ੁਰੂਆਤੀ ਅੱਧੇ ਘੰਟੇ ਵਿਚ ਛੱਤੀਸਗੜ੍ਹ ਵਿਰੁੱਧ ਕਹਿਰ ਵਰ੍ਹਾਇਆ ਤਾਂ ਉੱਥੇ ਹੀ ਹਮਵਤਨ ਸਪਿੰਨਰ ਸ਼ਮਸ ਮੁਲਾਨੀ ਨੇ ਆਖਰੀ ਛੇ ਵਿਚੋਂ ਪੰਜ ਵਿਕਟਾਂ ਲੈ ਕੇ ਛੱਤੀਸਗੜ੍ਹ ਦੀ ਪਾਰੀ ਨੂੰ ਸਸਤੇ ਵਿਚ ਸਮੇਟਣ ਵਿਚ ਯੋਗਦਾਨ ਦਿੱਤਾ। ਮੁੰਬਈ 3 ਮੈਚਾਂ ਵਿਚੋਂ 3 ਹੀ ਜਿੱਤਾਂ ਨਾਲ 12 ਅੰਕਾਂ ਨਾਲ ਗੁੱਰਪ-ਸੀ ਦੇ ਅੰਕ ਸੂਚੀ ਵਿਚ ਚੋਟੀ `ਤੇ ਹੈ ।
