post

Jasbeer Singh

(Chief Editor)

Patiala News

1971 ਦੀ ਜੰਗ ਦੌਰਾਨ ਬਚਣ ਬਚਾਉਣ ਦੇ ਤਜਰਬੇ ਸਾਂਝੇ ਕੀਤੇ

post-img

1971 ਦੀ ਜੰਗ ਦੌਰਾਨ ਬਚਣ ਬਚਾਉਣ ਦੇ ਤਜਰਬੇ ਸਾਂਝੇ ਕੀਤੇ ਪਟਿਆਲਾ, 9 ਮਈ : ਭਾਰਤ ਸਰਕਾਰ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ, ਬੱਚਿਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਜਾਗਰੂਕ ਕਰਨ ਲਈ, ਫਸਟ ਏਡ, ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੀ ਅਗਵਾਈ ਹੇਠ, ਕੇਂਦਰੀ ਵਿਦਿਆਲਿਆ ਨੰਬਰ 2 ਵਿਖੇ 1200 ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੰਗਾਂ, ਆਪਦਾਵਾਂ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੇ ਢੰਗ ਤਰੀਕਿਆ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ 1971 ਦੀ ਜੰਗ ਸਮੇਂ ਆਮ ਲੋਕਾਂ ਵਲੋਂ ਆਪਣੇ ਬਚਾਅ ਅਤੇ ਪੀੜਤਾਂ ਦੀ ਸੁਰੱਖਿਆ ਅਤੇ ਸਹਾਇਤਾ ਕਰਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਕਿ ਅਫਵਾਹਾਂ ਅਤੇ ਸੋਸ਼ਲ ਮੀਡੀਆ ਦੀ ਗਲਾਂ ਤੇ ਯਕੀਨ ਨਹੀਂ ਕਰਨਾ। ਸਗੋਂ ਟੀ ਵੀ, ਅਖ਼ਬਾਰਾਂ ਜਾਂ ਕੰਟਰੋਲ ਰੂਮ ਰਾਹੀਂ ਸਹੀ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਹੈ। ਜੰਗ ਸਮੇਂ ਹਰ ਗਲੀ, ਮੁਹੱਲੇ, ਪਿੰਡਾਂ ਵਿੱਖੇ ਰਾਤਾਂ ਨੂੰ, ਸੰਪੂਰਨ ਬਲੈਕ ਆਊਟ ਸਮੇਂ ਖਾਈਆਂ ਵਿਚ ਹੀ ਰਹਿਣਾ ਪੈਂਦਾ ਸੀ। ਕਿਉਂਕਿ ਬੰਬ ਗਿਰਨ ਗੈਸਾਂ ਧੂੰਏਂ ਆਦਿ ਧਰਤੀ ਤੋਂ ਦੋ ਫੁੱਟ ਉਪਰ ਹੀ ਰਹਿੰਦੇ ਹਨ , ਪੇਟ ਭਾਰ ਲੇਟਣ ਵਾਲੇ ਜਾਂ ਖਾਈਆਂ ਵਿਚ ਬੈਠੇ ਲੋਕ ਬਚ ਸਕਦੇ ਹਨ। ਦਿਨ ਸਮੇਂ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਅਤੇ ਰੈੱਡ ਕਰਾਸ ਵੰਲਟੀਅਰਾਂ ਵਲੋਂ ਗਲੀਆਂ, ਮੱਹਲਿਆ, ਕਾਲੋਨੀਆਂ, ਪਬਲਿਕ ਸਥਾਨਾਂ ਵਿਖੇ ਜਾਕੇ, ਮੌਕ ਡਰਿੱਲਾਂ ਕਰਕੇ ਲੋਕਾਂ ਅਤੇ ਨੋਜਵਾਨਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਸਿਵਲ ਡਿਫੈਂਸ ਵੰਲਟੀਅਰ ਬਣਾਇਆ ਜਾਂਦਾ ਸੀ। ਜ਼ਰੂਰਤਮੰਦ ਖੇਤਰਾਂ ਵਿਚ ਰਾਹਤ ਸਮੱਗਰੀ ਵੰਡੀ ਗਈ ਹੈ। ਜਦੋਂ ਆਰਮੀ ਜਵਾਨਾਂ ਦੀਆਂ ਗੱਡੀਆਂ ਲੰਘਦੀਆਂ ਸਨ ਤਾਂ ਹਰ ਥਾਂ ਤਿਰੰਗੇ ਝੰਡੇ ਨਜ਼ਰ ਆਉਂਦੇ, ਲੰਗਰ ਲਗਾਏ ਗਏ, ਲੜਕੀਆਂ ਔਰਤਾਂ ਅਤੇ ਬੱਚੇ ਸੈਨਿਕਾਂ ਨੂੰ ਰੱਖੜੀਆਂ ਬੰਨ੍ਹਕੇ ਤਿਲਕ ਲਗਾਕੇ ਹੌਸਲਾ ਅਫ਼ਜ਼ਾਈ ਕਰਦੇ। ਦੇਸ਼ ਪਿਆਰ ਦੇ ਗੀਤ ਬਜਾਏ ਜਾਂਦੇ ਸਨ। ਨੋਜਵਾਨਾਂ ਵਲੋਂ ਜ਼ਖ਼ਮੀ ਸੈਨਿਕਾਂ ਲਈ ਖੂਨਦਾਨ ਕੀਤੇ ਜਾਂਦੇ ਸਨ। ਦਾਨੀ ਸੱਜਣਾਂ ਵਲੋਂ ਦਾਨ ਕੀਤੀਆਂ ਪੱਟੀਆਂ, ਫੱਟੀਆਂ, ਦਵਾਈਆਂ, ਸੁਕਾ ਰਾਸਨ ਸਰਹੱਦਾਂ ਤੇ ਭੇਜੇ ਜਾਂਦੇ ਸਨ। ਦੇਸ਼ ਅੰਦਰ ਪੂਰਾ ਜੋਸ਼, ਹਿੰਮਤ, ਜ਼ਿੰਦਾਦਿਲੀ, ਹੌਂਸਲੇ ਅਤੇ ਦੇਸ਼ ਭਗਤੀ ਦੇ ਵਿਚਾਰ ਭਾਵਨਾਵਾਂ ਸਨ। ਪਰਮਿੰਦਰ ਕੌਰ ਮਨਚੰਦਾ ਡਾਇਰੈਕਟਰ, ਰੈੱਡ ਕਰਾਸ ਨਸ਼ਾ ਛੁਡਾਊ ਮੂੜ ਵਸੇਵੇ ਕੇਂਦਰ ਵਲੋਂ ਜੰਗਾਂ ਆਪਦਾਵਾਂ ਮਹਾਂਮਾਰੀਆਂ ਦੌਰਾਨ, ਰੈੱਡ ਕਰਾਸ ਵਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਅਤੇ ਜਾਨੇਵਾ ਸੰਧੀਆਂ ਬਾਰੇ ਦਸਿਆ। ਬੱਚਿਆਂ ਨੂੰ ਫਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਬਾਰੇ ਟ੍ਰੇਨਿੰਗ ਦਿੱਤੀ। ਪੰਜਾਬ ਪੁਲਿਸ ਦੇ ਐਸ ਆਈ ਅਜੀਤ ਕੌਰ ਅਤੇ ਏ ਐਸ ਆਈ ਰਾਮ ਸਰਨ ਨੇ ਸੁਰੱਖਿਆ ਬਚਾਉ ਸਨਮਾਨ ਲਈ ਅਤੇ ਸੁਰਖਿਅਤ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਪਾਲਣਾ ਕਰਨ, ਹੈਲਪ ਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਸ਼੍ਰੀ ਵੀ ਕੇ ਸੋਲੰਕੀ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਟ੍ਰੇਨਿੰਗ ਅਤੇ ਜਾਗਰੂਕਤਾ ਪ੍ਰੋਗਰਾਮ ਚਲਾਕੇ, ਬੱਚਿਆਂ ਅਤੇ ਪਬਲਿਕ ਨੂੰ ਸਿਹਤਮੰਦ, ਸੁਰੱਖਿਆ, ਖੁਸ਼ਹਾਲ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਉਤਸ਼ਾਹਿਤ ਕਰਨ ਦੇ ਉਪਰਾਲੇ ਪ੍ਰਸੰਸਾਯੋਗ ਕਾਰਜ਼ ਹਨ।

Related Post