

8 ਸੂਬਿਆਂ ਵਿਚ 29 ਹਵਾਈ ਅੱਡੇ ਬੰਦ ਨਵੀਂ ਦਿੱਲੀ : ਭਾਰਤ ਦੇਸ਼ ਦੇ ਪਾਕਿਸਤਾਨ ਨਾਲ ਚੱਲ ਰਹੇ ਭਾਰੀ ਤਣਾਅ ਦੇ ਚਲਦਿਆਂ ਜੋ ਲੰਘੇ ਦਿਨਾਂ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਦਿਆਂ ਹਵਾਈ ਹਮਲਾ ਕਰਕੇ ਅੱਤਵਾਦੀ ਟ੍ਰੇਨਿੰਗ ਕੈਂਪਾਂ ਨੂੰ ਸੁਆਹ ਕਰ ਦਿੱਤਾ ਗਿਆ ਸੀ ਤੋਂ ਬਾਅਦ ਭਾਰਤ ਦੇਸ਼ ਦੇ ਵੱਖ ਵੱਖ 8 ਸੂਬਿਆਂ ਦੇ 29 ਹਵਾਈ ਅੱਡਿਆਂ ਨੂੰ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਹੈ। ਜਿਹੜੇ 8 ਸੂਬਿਆਂ ਦੇ ਹਵਾਈ ਅੱਡਿਆਂ ਨੂੰ 10 ਮਈ ਤੱਕ ਬੰਦ ਕੀਤਾ ਗਿਆ ਹੈ, ਜਿਨ੍ਹਾਂ ਵਿਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ ਸ਼ਾਮਲ਼ ਹਨ । ਇਥੇ ਹੀ ਬਸ ਨਹੀਂ ਪਾਕਿਸਤਾਨ ਦੇ ਭਾਰਤ `ਤੇ ਡਰੋਨ ਹਮਲੇ ਤੋਂ ਬਾਅਦ ਸਿਵਲ ਏਵੀਏਸ਼ਨ ਵਿਭਾਗ ਵਲੋਂ ਜਾਰੀ ਕੀਤੀ ਗਈ ਨਵੀਂ ਐਡਵਾਈਜ਼ਰੀ ਤਹਿਤ ਯਾਤਰੀਆਂ ਨੂੰ ਦੋਹਰੀ ਸੁਰੱਖਿਆ ਜਾਂਚ ਵਿੱਚੋਂ ਗੁਜ਼ਰਨਾ ਪਵੇਗਾ । ਇਸ ਸਬੰਧੀ ਏਅਰ ਇੰਡੀਆ, ਅਕਾਸਾ, ਸਪਾਈਸਜੈੱਟ ਅਤੇ ਇੰਡੀਗੋ ਏਅਰਲਾਈਨਜ਼ ਨੇ ਵੀ 3 ਘੰਟੇ ਪਹਿਲਾਂ ਹਵਾਈ ਅੱਡੇ `ਤੇ ਪਹੁੰਚਣ ਲਈ ਕਿਹਾ ਹੈ।