ਮਾਤਾ-ਪਿਤਾ ਦੇ ਖਾਣੇ 'ਚ ਰੋਜ਼ਾਨਾ ਮਿਲਾਉਂਦੀ ਸੀ ਨੀਂਦ ਦੀਆਂ ਗੋਲੀਆਂ
- by Jasbeer Singh
- January 11, 2026
ਮਾਤਾ-ਪਿਤਾ ਦੇ ਖਾਣੇ 'ਚ ਰੋਜ਼ਾਨਾ ਮਿਲਾਉਂਦੀ ਸੀ ਨੀਂਦ ਦੀਆਂ ਗੋਲੀਆਂ ਗੋਰਖਪੁਰ, 11 ਜਨਵਰੀ 2026 : ਗੋਰਖਪੁਰ ਦੇ ਗੁਲਰੀਹਾ ਥਾਣਾ ਖੇਤਰ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ 15 ਸਾਲਾ ਕੁੜੀ ਨੂੰ ਆਪਣੇ ਜਾਲ 'ਚ ਫਸਾ ਕੇ ਇਕ ਖ਼ਤਰਨਾਕ ਸਾਜ਼ਿਸ਼ 'ਚ ਸ਼ਾਮਲ ਕੀਤਾ । ਦੋਸ਼ ਹੈ ਕਿ ਕੁੜੀ ਆਪਣੇ ਮਾਪਿਆਂ ਦੇ ਖਾਣੇ 'ਚ ਰੋਜ਼ਾਨਾ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਸੀ ਤਾਂ ਜੋ ਉਹ ਡੂੰਘੀ ਨੀਂਦ ਸੌਂ ਜਾਣ ਤੇ ਉਹ ਆਪਣੇ ਪ੍ਰੇਮੀ ਨਾਲ ਰਾਤ ਬਿਤਾ ਸਕੇ । ਪ੍ਰੇਮੀ ਨਾਲ ਬਿਤਾਉਂਦੀ ਸੀ ਰਾਤ ਪਰਿਵਾਰ ਨੂੰ ਕੁੜੀ ਦੇ ਵਤੀਰੇ ਤੇ ਉਸ ਦੇ ਵਾਰ-ਵਾਰ ਗਾਇਬ ਹੋਣ 'ਤੇ ਸ਼ੱਕ ਹੋਇਆ । ਇਕ ਰਾਤ ਜਦੋਂ ਮਾਪਿਆਂ ਨੇ ਖਾਣਾ ਨਹੀਂ ਖਾਧਾ ਤੇ ਉਨ੍ਹਾਂ ਨੂੰ ਨੀਂਦ ਨਹੀਂ ਆਈ ਤਾਂ ਉਨ੍ਹਾਂ ਆਪਣੀ ਧੀ ਨੂੰ ਘਰੋਂ ਬਾਹਰ ਜਾਂਦੇ ਵੇਖਿਆ । ਪਿਤਾ ਨੇ ਉਸ ਦਾ ਪਿੱਛਾ ਕੀਤਾ ਤੇ ਪ੍ਰੇਮੀ ਵੀਰੂ ਨਿਸ਼ਾਦ ਨੂੰ ਫੜ ਲਿਆ । ਘੇਰੇ 'ਚ ਫਸਿਆ ਵੀਰੂ ਖੁਦਕੁਸ਼ੀ ਦੀ ਧਮਕੀ ਦੇ ਕੇ ਭੱਜ ਗਿਆ । ਪੀੜਤਾ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗੁਲਰੀਹਾ ਪੁਲਸ ਨੇ ਮੁਲਜ਼ਮ ਵਿਰੁੱਧ ਛੇੜਛਾੜ, ਜਾਨੋਂ ਮਾਰਨ ਦੀ ਧਮਕੀ ਦੇਣ ਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮ ਨੇ ਕੁੜੀ ਨੂੰ ਮੋਬਾਈਲ ਫੋਨ ਦੇ ਕੇ ਹੌਲੀ-ਹੌਲੀ ਫਸਾਇਆ ਸੀ ।
