go to login
post

Jasbeer Singh

(Chief Editor)

Entertainment

ਸਾਰਥਿਕ ਸੁਨੇਹਾ ਦਿੰਦੀ ‘ਸ਼ਿੰਦਾ ਸ਼ਿੰਦਾ ਨੋ ਪਾਪਾ’

post-img

ਗੋਪੀ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ। ਜੇਲ੍ਹ ਜਾਣ ਦੇ ਡਰ ਕਰ ਕੇ ਉਹ ਕਦੇ ਵੀ ਆਪਣੇ ਪੁੱਤਰ ਸ਼ਿੰਦੇ ਨੂੰ ਡਾਂਟ ਨਹੀਂ ਸਕਦਾ। ਸ਼ਿੰਦਾ ਉਸ ਨੂੰ ਵਾਰ ਵਾਰ ਪੁਲੀਸ ਰਿਪੋਰਟ ਕਰਨ ਦੀ ਧਮਕੀ ਦਿੰਦਾ ਰਹਿੰਦਾ ਹੈ। ਇਸ ਮੁਸ਼ਕਿਲ ਦੇ ਹੱਲ ਲਈ ਗੋਪੀ ਆਪਣੇ ਭਰਾ ਦੇ ਕਹਿਣ ’ਤੇ ਆਪਣੇ ਪਿਤਾ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਪਰਿਵਾਰ ਸਮੇਤ ਪੰਜਾਬ ਆ ਜਾਂਦਾ ਹੈ। ਪੰਜਾਬ ਆ ਕੇ ਸ਼ਿੰਦਾ ਦੇਖਦਾ ਹੈ ਕਿ ਇੱਥੇ ਤਾਂ ਬੱਚਿਆਂ ਨੂੰ ਮਾਪਿਆਂ ਤੋਂ ਡਾਂਟ ਅਤੇ ਛਿੱਤਰ ਪੈਂਦੇ ਹੀ ਰਹਿੰਦੇ ਹਨ। ਜਦੋਂ ਬੱਚਾ ਕੋਈ ਗ਼ਲਤੀ ਕਰਦਾ ਹੈ ਤਾਂ ਉਸ ਨੂੰ ਸੁਧਾਰਨ ਲਈ ਡਾਂਟਣ ਦੇ ਨਾਲ ਨਾਲ ਕਦੇ ਕਦੇ ਹੱਥ ਚੁੱਕਣਾ ਵੀ ਜ਼ਰੂਰੀ ਸਮਝਿਆ ਜਾਂਦਾ ਹੈ। ਸ਼ਿੰਦਾ ਇਸ ਦਾ ਵਿਰੋਧ ਕਰਦਾ ਹੈ ਅਤੇ ਪੁਲੀਸ ਸਟੇਸ਼ਨ ਵਿੱਚ ਭੁੱਖ ਹੜਤਾਲ ਦੀ ਧਮਕੀ ਦੇ ਕੇ ਰਿਪੋਰਟ ਦਰਜ ਕਰਵਾ ਦਿੰਦਾ ਹੈ। ਫਿਲਮ ਦੀ ਕਹਾਣੀ ਪੰਜਾਬ ਵਿੱਚੋਂ ਵਿਦੇਸ਼ ਗਏ ਅਤੇ ਵਿਦੇਸ਼ ਦੇ ਮਾਹੌਲ ਵਿੱਚ ਜੰਮੇ ਬੱਚਿਆਂ ਦੇ ਹਾਲਾਤ ਅਤੇ ਮਾਨਸਿਕ ਸਥਿਤੀਆਂ ਨੂੰ ਬਾਖੂਬੀ ਬਿਆਨ ਕਰਦੀ ਹੈ। ਪੰਜਾਬੀ ਮਾਪਿਆਂ ਨੂੰ ਵਿਦੇਸ਼ ਵਿੱਚ ਜੰਮੇ ਪਲੇ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ। ਬੱਚਿਆਂ ਵਿੱਚ ਇਹੀ ਘਾਟ ਮਾਪਿਆਂ ਦਾ ਚੈਨ ਖੋਹ ਲੈਂਦੀ ਹੈ, ਉਹ ਪਰੇਸ਼ਾਨ ਰਹਿੰਦੇ ਹਨ। ਫਿਲਮ ਹਾਸੇ ਠੱਠੇ ਦੇ ਨਾਲ ਨਾਲ ਇਹ ਸੰਦੇਸ਼ ਦੇਣ ਵਿੱਚ ਵੀ ਸਫਲ ਹੋਈ ਹੈ ਕਿ ਬੱਚਿਆਂ ਨੂੰ ਲੋੜ ਅਨੁਸਾਰ ਦਿੱਤੀ ਹੋਈ ਝਿੜਕ ਉਨ੍ਹਾਂ ਦੇ ਚੰਗੇ ਭਵਿੱਖ ਲਈ ਜ਼ਰੂਰੀ ਹੈ। ਪ੍ਰਿੰਸ ਕੰਵਲਜੀਤ, ਨਿਰਮਲ ਰਿਸ਼ੀ ਅਤੇ ਜਸਵਿੰਦਰ ਭੱਲਾ ਦੁਆਰਾ ਕੀਤੀ ਅਦਾਕਾਰੀ ਵੀ ਦਰਸ਼ਕਾਂ ਨੂੰ ਫਿਲਮ ਨਾਲ ਬੰਨ੍ਹ ਕੇ ਰੱਖਦੀ ਹੈ। ਲੜਾਈ ਝਗੜੇ ਤੋਂ ਦੂਰ ਇਹ ਫਿਲਮ ਸਮਾਜ ਨੂੰ ਚੰਗਾ ਸੰਦੇਸ਼ ਦੇਣ ਵਿੱਚ ਕਾਮਯਾਬ ਰਹੀ ਹੈ। ਸਾਰੇਗਾਮਾ, ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਅਤੇ ਏ-ਯੁਡਲੀ ਵੱਲੋਂ ਸਾਂਝੇ ਤੌਰ ’ਤੇ ਬਣਾਈ ਗਈ ਇਸ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ, ਸਹਿ ਨਿਰਮਾਣਕਾਰ ਭਾਨਾ ਲਾ, ਵਿਨੋਦ ਅਸਵਾਲ ਅਤੇ ਸਾਹਿਲ ਐੱਸ ਸ਼ਰਮਾ ਹਨ, ਜਦਕਿ ਨਿਰਦੇਸ਼ਨ ਅਮਰਪ੍ਰੀਤ ਸਿੰਘ ਛਾਬੜਾ ਦਾ ਹੈ, ਜੋ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੀ ਸੁਪਰਹਿੱਟ ਫਿਲਮ ‘ਹਨੀਮੂਨ’ ਦਾ ਵੀ ਨਿਰਦੇਸ਼ਨ ਕਰ ਚੁੱਕਾ ਹੈ। ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ ਜੋ ਇਸ ਤੋਂ ਪਹਿਲਾਂ ਕਈ ਹਿੱਟ ਫਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ। ਇਸ ਫਿਲਮ ਨੇ ਗਿੱਪੀ ਗਰੇਵਾਲ ਦੀ ਹੀ ਹਾਲੀਆ ਫਿਲਮ ‘ਜੱਟ ਨੂੰ ਚੁੜੇਲ ਟੱਕਰੀ ਨੂੰ’ ਵੀ ਕਮਾਈ ਦੇ ਮਾਮਲੇ ਵਿੱਚ ਪਛਾੜ ਦਿੱਤਾ ਹੈ। ਇਹ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਫਿਲਮ ਦੀ ਕਹਾਣੀ, ਸਕਰੀਨ ਪਲੇਅ ਦੇ ਨਾਲ-ਨਾਲ ਤਕਨੀਕੀ ਸਿਰਜਨਾਤਮਕਤਾ ਨੂੰ ਵੀ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ।

Related Post