

ਸ਼੍ਰੌਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਖਿਲਾਫ ਲਾਇਆ ਧਰਨਾ ਐਸ. ਡੀ. ਐਮ. ਰਾਹੀਂ ਸਕੱਤਰ ਸਥਾਨਕ ਸਰਕਾਰਾਂ ਨੂੰ ਦਿੱਤਾ ਮੰਗ ਪੱਤਰ ਨਾਭਾ, 19 ਅਗਸਤ 2025 : ਸ਼੍ਰੋਮਣੀ ਅਕਾਲੀ ਦਲ ਵਲੋਂ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਨਾਭਾ ਨਗਰ ਕੌਂਸਲ ਨੂੰ ਕਾਨੂੰਨ ਮੁਤਾਬਕ ਲੋਕ ਹਿੱਤ ਵਿੱਚ ਚਲਾਉਣ ਨੂੰ ਲੈ ਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਗਰਿੱਡ ਚੌਂਕ ਵਿਖੇ ਧਰਨਾ ਲਗਾਇਆ ਗਿਆ ਇਸ ਮੋਕੇ ਧਰਨੇ ਨੂੰ ਜਥੇਦਾਰ ਬਲਤੇਜ ਸਿੰਘ ਖੋਖ,ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ,ਜੱਸਾ ਖੋਖ, ਅਬਜਿੰਦਰ ਸਿੰਘ ਜੋਗੀ ਨਾਨੋਕੀ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਇਨਾਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਇਥੇ ਹਾਊਸ ਦੀ ਮੀਟਿੰਗ ਨਹੀਂ ਹੁੰਦੀ ਤੇ ਪ੍ਰਧਾਨ ਅੱਗੇ ਬੇਬਸ ਜਾਂ ਸਹਿਮਤ ਕੌਂਸਲਰਾਂ ਵੱਲੋਂ ਘਰੋ ਹੀ ਹਸਤਾਖਰ ਕੀਤੇ ਜਾਂਦੇ ਹਨ । 7 ਅਗਸਤ ਨੂੰ ਰੱਖੀ ਮੀਟਿੰਗ ਦਾ ਲਈ ਕੌਂਸਲਰਾਂ ਨੂੰ ਸੁਨੇਹਾ ਉਸੇ ਦਿਨ 2 ਘੰਟੇ ਪਹਿਲਾਂ ਲਗਾਇਆ ਗਿਆ ਪਰ ਫੇਰ ਵੀ ਸਮੇਂ ਤੋਂ ਪਹਿਲਾਂ ਪਹੁੰਚ ਕੇ ਮੀਟਿੰਗ ਹਾਲ ਵਿੱਚੋ 4 ਕੌਂਸਲਰ ਫੇਸਬੁੱਕ ਤੇ ਲਗਾਤਾਰ ਲਾਈਵ ਰਹੇ ਤੇ ਲੋਕਾਂ ਨੂੰ ਦਿਖਾਇਆ ਕਿ ਕੋਈ ਵੀ ਮੀਟਿੰਗ ਲਈ ਨਹੀਂ ਪਹੁੰਚਿਆ। ਅਜਿਹੇ ਮਾਹੌਲ ਵਿੱਚ ਸਾਰੇ ਕੌਂਸਲਰ ਆਪਣੇ ਵਾਰਡ ਦੀ ਆਵਾਜ਼ ਕਿਵੇਂ ਦਰਜ ਕਰਾਉਣ ਤੇ ਇਹ ਲੋਕਤੰਤਰ ਦਾ ਘਾਣ ਹੈ। ਇਸ ਬਾਬਤ ਲੋੜੀਂਦੀ ਕਾਰਵਾਈ ਕੀਤੀ ਜਾਵੇ। ਪ੍ਰਧਾਨ ਦੇ ਇਸ਼ਾਰੇ ਉਪਰ ਨਗਰ ਕੌਂਸਲ ਦੀ ਸੇਵਾਵਾਂ ਵਿੱਚ ਕਿਸੇ ਵਾਰਡ ਨਾਲ ਪੱਖਪਾਤ ਨਾ ਕੀਤਾ ਜਾਵੇ, ਜਿਵੇਂ ਕਿ ਕੌਂਸਲ ਵੱਲੋਂ ਲੋਕ ਮੁੱਦੇ ਉਠਾਉਣ ਮਗਰੋਂ ਵਾਰਡ 2 ਵਿੱਚੋ ਕੂੜਾ ਚੁੱਕਣ ਵਾਲੀ ਹਟਾਈ ਗਈ, ਕੁੱਤਿਆਂ ਦੀ ਨਸਬੰਦੀ ਲਈ ਸ਼ਹਿਰ ਵਿੱਚ ਪੁਰਜ਼ੋਰ ਮੰਗ ਹੈ ਪਰ ਇਹ ਕੰਮ ਵੀ ਹਾਊਸ ਮੀਟਿੰਗ ਵਿੱਚ ਕਨੂੰਨ ਨੂੰ ਛਿੱਕੇ ਟੰਗਣ ਕਾਰਨ ਹੋ ਨਹੀਂ ਰਿਹਾ, ਅਵਾਰਾ ਪਸ਼ੂ ਸ਼ਹਿਰ ਵਿੱਚ ਆਏ ਦਿਨ ਲੋਕਾਂ ਨੂੰ ਜਖਮੀ ਕਰ ਰਹੇ ਹਨ ਪਰ ਇਸ ਪ੍ਰਤੀ ਵੀ ਕੋਈ ਕਾਰਵਾਈ ਅਮਲ ਚ ਨਹੀਂ ਆ ਰਹੀ,ਟੁੱਟੀਆਂ ਸੜਕਾਂ ਜਾਂ ਸੜਕ ਤੇ ਖੜੇ ਪਾਣੀ ਕਾਰਨ ਖੁੱਲ੍ਹੇ ਨਾਲੇ ਨਾਲ਼ੀਆਂ ਕਾਰਨ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। ਅਜਿਹੀ ਕਿਸੇ ਵੀ ਸਥਿਤੀ ਵਿੱਚ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇ, ਨਾਭੇ ਦੇ ਰਿਆਸਤੀ ਕਿਲੇ ਵਿੱਚ ਸ਼ਹਿਰ ਦਾ ਕੂੜਾ ਨਾ ਸੁੱਟਣਾ ਬਿਲਕੁਲ ਬੰਦ ਕੀਤਾ ਜਾਵੇ, ਨਗਰ ਕੌਂਸਲ ਪ੍ਰਧਾਨ ਨੇ ਅਵਾਰਾ ਪਸ਼ੂਆਂ ਬਾਰੇ ਕਿਹੜੀ ਨੀਤੀ ਉਲੀਕੀ ਹੈ ਉਸ ਬਾਰੇ ਵੀ ਵਿਸਥਾਰ ਬਾਰੇ ਦੱਸਿਆ ਜਾਵੇ, ਨਗਰ ਕੌਂਸਲ ਇਹ ਵੀ ਦੱਸੇ ਕਿ ਅਣਗਿਹਲੀ ਦੀ ਸ਼ਿਕਾਰ ਹੋਏ ਲੋਕਾਂ ਨੂੰ ਕਦੋਂ ਅਤੇ ਕਿੰਨਾ ਮੁਆਵਜਾ ਦਿੱਤਾ ਇਹ ਸਵਾਲ ਆਮ ਲੋਕਾਂ ਦੇ ਹਨ ਜਿਹਨਾਂ ਦੇ ਜਵਾਬ ਨਗਰ ਕੌਂਸਲ ਦਿੰਦੀ ਹੈ ਅਖੀਰ ਵਿੱਚ ਇਨਾਂ ਮੰਗਾਂ ਨੂੰ ਲੈ ਕੇ ਐਸ. ਡੀ. ਐਮ. ਨਾਭਾ ਰਾਹੀਂ ਸਕੱਤਰ ਸਥਾਨਕ ਸਰਕਾਰਾਂ ਨੂੰ ਮੰਗ ਪੱਤਰ ਦਿੰਦਿਆਂ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਅਮਰੀਕ ਸਿੰਘ ਥੂਹੀ,ਪਰਮਜੁਤ ਸਿੰਘ ਥੂਹੀ, ਗੁਰਜੰਟ ਸਿੰਘ ਸਹੋਲੀ, ਬਹਾਦਰ ਸਿੰਘ ਅਗੇਤਾ, ਸੁਖਵਿੰਦਰ ਸਿੰਘ ਛੀਟਾਵਾਲਾ, ਗੁਰਜੀਤ ਸਿੰਘ ਚੌਧਰੀਮਾਜਰਾ, ਸਤਨਾਮ ਸਿੰਘ ਤੂੰਗਾ,ਸੁਪਿੰਦਰ ਸਿੰਘ ਗਲਵੱਟੀ, ਪਿ੍ੰਸ, ਬੀਬੀ ਜਵੰਦਾ, ਨਰਿੰਦਰ ਸਿੰਘ ਮੈਹਸ, ਕੁਲਵੰਤ ਸਿੰਘ ਸੁੱਖੇਵਾਲ ਤੋਂ ਇਲਾਵਾ ਵੱਡੀ ਗਿਣਤੀ ਚ ਪਾਰਟੀ ਆਗੂ ਤੇ ਵਰਕਰ ਮੋਜੂਦ ਰਹੇ