

ਜੋਨ ਪਟਿਆਲਾ-1 ਦੀਆਂ ਖੇਡਾਂ ਦਾ ਆਗਾਜ਼ ਪਟਿਆਲਾ, 19 ਅਗਸਤ 2025 : ਪੀ. ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਟਿਆਲਾ ਵਿਖੇ ਮੰਗਲਵਾਰ ਨੂੰ ਜੋਨ ਪਟਿਆਲਾ-1 ਦੀਆਂ ਦੀਆਂ ਖੇਡਾਂ ਦਾ ਆਗਾਜ਼ ਜੋਨਲ ਪ੍ਰਧਾਨ-ਕਮ-ਪ੍ਰਿੰਸੀਪਲ ਵਿਜੇ ਕਪੂਰ ਅਤੇ ਜੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਦੀ ਰਹਿਨੁਮਾਈ ਹੇਠ ਕੀਤਾ ਗਿਆ । 1500 ਤੋਂ ਵਧੇਰੇ ਖਿਡਾਰੀ ਤੇ ਖਿਡਾਰਨਾਂ 18 ਤੋਂ 20 ਖੇਡਾਂ ਵਿਚ ਲੈਣਗੇ ਭਾਗ ਇਸ ਮੌਕੇ ਜਾਣਕਾਰੀ ਦਿੰਦਿਆਂ ਜੋਨਲ ਪ੍ਰਧਾਨ-ਕਮ-ਪ੍ਰਿੰਸੀਪਲ ਵਿਜੇ ਕਪੂਰ ਅਤੇ ਜੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਨੇ ਦੱਸਿਆ ਕਿ ਇਹ 69ਵਾਂ ਜੋਨਲ ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪਟਿਆਲਾ-1 ਜੋਨ ਦੇ ਅਧੀਨ ਪੈਂਦੇ 80 ਤੋਂ 85 ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਲਗਭਗ 1500 ਤੋਂ ਵੱਧ ਖਿਡਾਰੀ ਅਤੇ ਖਿਡਾਰਨਾਂ ਹਿੱਸਾ ਲੈਣਗੀਆਂ । ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 18 ਤੋਂ 20 ਖੇਡਾਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਬਾਸਕਟਬਾਲ, ਬਾਲੀਵਾਲ, ਕਬੱਡੀ ਨੈਸ਼ਨਲ ਸਟਾਈਲ, ਬੈਡਮਿੰਟਨ, ਸ਼ਤਰੰਜ, ਖੋ-ਖੋ, ਕ੍ਰਿਕਟ, ਫੁੱਟਬਾਲ, ਬਾਕਸਿੰਗ ਸਮੇਤ ਹੋਰ ਇਨਡੋਰ ਅਤੇ ਆਊਟਡੋਰ ਖੇਡਾਂ ਵੀ ਸ਼ਾਮਿਲ ਹਨ । ਟੂਰਨਾਮੈਂਟ ਹੋਣਗੇ ਵੱਖ-ਵੱਖ ਵਰਗਾਂ ਦੇ ਖਿਡਾਰੀਆਂ ਨਾਲ ਟੂਰਨਾਮੈਂਟ ਵਿੱਚ 19, 20 ਅਤੇ 21 ਅਗਸਤ ਨੂੰ (14, 17, 19 ਉਮਰ ਵਰਗ) ਲੜਕੀਆਂ ਦੇ ਮੈਚ ਅਤੇ 22, 23 ਤੇ 25 ਅਗਸਤ ਨੂੰ (14, 17, 19 ਉਮਰ ਵਰਗ) ਲੜਕਿਆਂ ਦੇ ਮੈਚ ਕਰਵਾਏ ਜਾਣਗੇ । ਖੇਡਾਂ ਦੇ ਉਦਘਾਟਨ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੋਨਲ ਪ੍ਰਧਾਨ-ਕਮ-ਪ੍ਰਿੰਸੀਪਲ ਵਿਜੇ ਕਪੂਰ ਅਤੇ ਜੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਨੇ ਵਿਦਿਆਰਥੀਆਂ ਨੂੰ ਜਿੱਥੇ ਖੇਡ ਟੂਰਨਾਮੈਂਟ ਸ਼ੁਰੂ ਹੋਣ 'ਤੇ ਵਧਾਈ ਦਿੱਤੀ ਉਥੇ ਨਾਲ ਹੀ ਮਿਲਵਰਤਨ ਅਤੇ ਸਹਿਣਸ਼ੀਲਤਾ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ ।ਇਸ ਦੇ ਨਾਲ ਹੀ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਵੀ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਬਿਨਾਂ ਕਿਸੇ ਪੱਖਪਾਤ ਤੋਂ ਕਰਨ ਲਈ ਪ੍ਰੇਰਿਆ । ਖੇਡ ਟੂਰਨਾਮੈਂਟ ਵਿੱਚ ਭਾਗ ਲੈ ਰਹੇ ਸਮੂਹ ਸਟਾਫ ਮੈਂਬਰ ਅਤੇ ਖਿਡਾਰੀ ਵਧਾਈ ਦੇ ਹੱਕਦਾਰ ਹਨ ਉਹਨਾਂ ਆਖਿਆ ਕਿ ਇਸ ਖੇਡ ਟੂਰਨਾਮੈਂਟ ਵਿੱਚ ਭਾਗ ਲੈ ਰਹੇ ਸਮੂਹ ਸਟਾਫ ਮੈਂਬਰ ਅਤੇ ਖਿਡਾਰੀ ਵਧਾਈ ਦੇ ਹੱਕਦਾਰ ਹਨ। ਉਨਾ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਬਰਾਬਰ ਭਾਗ ਲੈਣਾ ਚਾਹੀਦਾ ਹੈ । ਖੇਡਾਂ ਵਿੱਚ ਭਾਗ ਲੈਣ ਨਾਲ ਵਿਦਿਆਰਥੀ ਵਿੱਚ ਮਿਲਵਰਤਨ ਅਤੇ ਸਹਿਣਸ਼ੀਲਤਾ ਦੀ ਭਾਵਨਾ ਦੇ ਨਾਲ ਨਾਲ ਸਖਤ ਮਿਹਨਤ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ਜੋ ਅੱਗੇ ਪੂਰੀ ਜ਼ਿੰਦਗੀ ਵਿੱਚ ਕੰਮ ਆਉਂਦੀ ਹੈ । ਇਸ ਮੌਕੇ ਜੋਨ ਪਟਿਆਲਾ-1 ਦੇ ਸਰੀਰਕ ਸਿੱਖਿਆ ਵਿਸ਼ੇ ਦੇ ਸਮੂਹ ਅਧਿਆਪਕ ਹਾਜ਼ਰ ਸਨ ।