post

Jasbeer Singh

(Chief Editor)

National

ਸਿ਼ਵ ਸੈਨਾ ਨੇ ਮਿਹਰ ਸ਼ਾਹ ਦੇ ਪਿਤਾ ਰਾਜੇਸ਼ ਸ਼ਾਹ ਨੂੰ ਪਾਰਟੀ ਦੇ ਉਪ ਆਗੂ ਦੇ ਅਹੁਦੇ ਤੋਂ ਹਟਾਇਆ

post-img

ਸਿ਼ਵ ਸੈਨਾ ਨੇ ਮਿਹਰ ਸ਼ਾਹ ਦੇ ਪਿਤਾ ਰਾਜੇਸ਼ ਸ਼ਾਹ ਨੂੰ ਪਾਰਟੀ ਦੇ ਉਪ ਆਗੂ ਦੇ ਅਹੁਦੇ ਤੋਂ ਹਟਾਇਆ ਮੁੰਬਈ, 10 ਜੁਲਾਈ : ਸਿ਼ਵ ਸੈਨਾ ਵਲੋਂ ਮਿਹਰ ਸ਼ਾਹ ਦੇ ਪਿਤਾ ਰਾਜੇਸ਼ ਸ਼ਾਹ ਨੂੰ ਪਾਰਟੀ ਦੇ ਉਪ ਆਗੂ ਦੇ ਅਹੁਦੇ ਤੋਂ ਹਟਾਉਣ ਦੀ ਗੱਲ ਅੱਗ ਵਾਂਗ ਮੰੁੰਬਈ ਵਿਚ ਹੀ ਨਹੀਂ ਸਗੋਂ ਪੂਰੇ ਭਾਰਤ ਵਿਚ ਫੈਲ ਗਈ ਹੈ। ਦੱਸਣਯੋਗ ਹੈ ਕਿ ਉਪਰੋਕਤ ਸਿ਼ਵ ਸੈਨਾ ਆਗੂ ਰਾਜੇਸ਼ ਸ਼ਾਹ ਦੇ ਸਪੁੱਤਰ ਮਿਹਿਰ ਸ਼ਾਹ ਵਲੋਂ ਕੁੱਝ ਦਿਨ ਪਹਿਲਾਂ ਮੁੰਬਈ ਦੇ ਵਰਲੀ ਵਿਚ ਬੀ. ਐਮ. ਡਬਲਿਊ. ਕਾਰ ਵਿਚ ਸਵਾਰ ਹੋ ਕੇ ਸਕੂਟਰੀ ਤੇ ਜਾ ਰਹੇ ਇਕ ਬਜ਼ੁਰਗ ਜੋੜੇ ਨੂੰ ਟੱਕਰ ਮਾਰ ਕੇ ਜਿਥੇ ਪੁਰਸ਼ ਸਕੂਟਰੀ ਚਾਲਕ ਨੂੰ ਜ਼ਖ਼ਮੀ ਕਰ ਦਿੱਤਾ ਸੀ, ਉਥੇ ਸਕੂਟਰੀ ਤੇ ਸਵਾਰ ਮਹਿਲਾ ਨੂੰ ਘਸੀਟ ਕੇ ਲਿਜਾਉਣ ਤੇ ਮੌਤ ਦੇ ਘਾਟ ਹੀ ਉਤਾਰ ਦਿੱਤਾ ਸੀ।

Related Post