
ਸ਼ਿਵ ਸੈਨਾ ਦੇ 'ਲਾਪਤਾ' ਵਿਧਾਇਕ ਪਰਤੇ ਘਰ, ਟਿਕਟ ਕੱਟਦੇ ਹੀ ਹੋ ਗਏ ਸਨ ਗਾਇਬ
- by Jasbeer Singh
- November 1, 2024

ਸ਼ਿਵ ਸੈਨਾ ਦੇ 'ਲਾਪਤਾ' ਵਿਧਾਇਕ ਪਰਤੇ ਘਰ, ਟਿਕਟ ਕੱਟਦੇ ਹੀ ਹੋ ਗਏ ਸਨ ਗਾਇਬ ਪਾਲਘਰ : ਮਹਾਰਾਸ਼ਟਰ ਦੇ ਪਾਲਘਰ ਵਿਧਾਨ ਸਭਾ ਖੇਤਰ ਤੋਂ ਸ਼ਿਵ ਸੈਨਾ ਦੇ ਵਿਧਾਇਕ ਸ੍ਰੀਨਿਵਾਸ ਵਨਗਾ ਦੋ ਦਿਨ ਤੱਕ ਲਾਪਤਾ ਰਹਿਣ ਮਗਰੋਂ ਘਰ ਪਰਤ ਆਏ। ਇਸ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਸੀ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਏਕਨਾਬ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹਨ । ਸੋਮਵਾਰ ਸ਼ਾਮ ਤੋਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ ਸੀ । ਵਨਗਾ ਦੇ ਪਰਿਵਾਰ ਨੇ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਸੀ । ਘਰ ਪਰਤਣ ਮਗਰੋਂ ਵਨਗਾ ਨੇ ਕਿਹਾ ਕਿ ਮੈਨੂੰ ਆਰਾਮ ਦੀ ਲੋੜ ਸੀ, ਲਿਹਾਜ਼ਾ ਮੈਂ ਕੁਝ ਦਿਨ ਘਰ ਵਾਲਿਆਂ ਅਤੇ ਹੋਰ ਲੋਕਾਂ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ । ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਦੋ ਦਿਨ ਕਿੱਥੇ ਸਨ । ਵਨਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਨ੍ਹਾਂ ਦੀ ਪਾਰਟੀ ਦਾ ਸਾਥ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ । ਭਾਜਪਾ ਦੇ ਮਰਹੂਮ ਸੰਸਦ ਮੈਂਬਰ ਚਿੰਤਾਮਨ ਵਨਗਾ ਦੇ ਪੁੱਤਰ ਸ੍ਰੀਨਿਵਾਸ ਵਨਗਾ ਨੇ 2019 ਦੀ ਚੋਣਾਂ ਵਿਚ ਪਾਲਘਰ ਸੀਟ ਤੋਂ ਅਣਵੰਡੇ ਸ਼ਿਵ ਸੈਨਾ ਦੇ ਤੌਰ 'ਤੇ ਜਿੱਤ ਦਰਜ ਕੀਤੀ ਸੀ । ਸ਼ਿਵ ਸੈਨਾ ਦੀ ਵੰਡ ਮਗਰੋਂ ਉਨ੍ਹਾਂ ਨੇ ਬਿੰਦੇ ਦਾ ਸਮਰਥਨ ਕੀਤਾ ਸੀ । ਉਨ੍ਹਾਂ ਨੂੰ ਉਮੀਦ ਸੀ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਇਸ ਵਾਰ ਵੀ ਉਮੀਦਵਾਰ ਬਣਾਇਆ ਜਾਵੇਗਾ । ਹਾਲਾਂਕਿ ਪਾਰਟੀ ਨੇ ਸਾਬਕਾ ਸੰਸਦ ਮੈਂਬਰ ਰਾਜਿੰਦਰ ਗਾਵਿਤ ਨੂੰ ਉਮੀਦਵਾਰ ਬਣਾਇਆ ਹੈ, ਜੋ ਜੂਨ 2022 ਵਿਚ ਅਣਵੰਡੇ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਖਿਲਾਫ਼ ਹੋਈ ਬਗਾਵਤ ਵਿਚ ਸ਼ਿੰਦੇ ਨਾਲ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.