post

Jasbeer Singh

(Chief Editor)

Patiala News

`ਆਪ` ਵਿਧਾਇਕ ਗੋਪਾਲ ਇਟਾਲੀਆ `ਤੇ ਸੁੱਟਿਆ ਜੁੱਤਾ

post-img

`ਆਪ` ਵਿਧਾਇਕ ਗੋਪਾਲ ਇਟਾਲੀਆ `ਤੇ ਸੁੱਟਿਆ ਜੁੱਤਾ ਅਹਿਮਦਾਬਾਦ, 6 ਦਸੰਬਰ 2025 : ਗੁਜਰਾਤ ਦੇ ਜਾਮਨਗਰ ’ਚ ਆਮ ਆਦਮੀ ਪਾਰਟੀ ਦੀ ਰੈਲੀ ਅਤੇ ਮੋਟਰ ਸਾਈਕਲ ਰੈਲੀ ਦੌਰਾਨ ਵਿਸਾਵਦਰ ਦੇ ਵਿਧਾਇਕ ਗੋਪਾਲ ਇਟਾਲੀਅਨ ’ਤੇ ਜੁੱਤਾ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜੁੱਤਾ ਸੁੱਟਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜੁੱਤਾ ਸੁੱਟਣ ਵਾਲੇ ਵਿਅਕਤੀ ਨੂੰ ਫੜ ਕੇ ਕੁੱਟਿਆ ਗਿਆ। ਕਿਸ ਸਮੇਂ ਸੁੱਟਿਆ ਗਿਆ ਜੁੱਤਾ ਆਮ ਆਦਮੀ ਪਾਰਟੀ ਜਿਸ ਵਲੋਂ ਰੈਲੀ ਤੋਂ ਬਾਅਦ ਟਾਊਨ ਹਾਲ ’ਚ ਗੋਪਾਲ ਇਟਾਲੀਆ ਜਦੋਂ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਇਸ ਦੌਰਾਨ ਇਕ ਵਿਅਕਤੀ ਨੇ ਉਸ ’ਤੇ ਜੁੱਤਾ ਸੁੱਟ ਦਿੱਤਾ, ਜਿਸ ਤੋਂ ਬਾਅਦ ਜਨਤਕ ਰੈਲੀ ਦੌਰਾਨ ਹੜਕੰਪ ਮਚ ਗਿਆ।ਉਕਤ ਰੈਲੀ ਸ਼ਹਿਰ ਦੇ ਮੁੱਖ ਮਾਰਗ ਕਾਲਾਵੜ ਨਾਕਾ, ਦਰਬਾਰਗੜ੍ਹ, ਚਾਂਦੀ ਬਾਜ਼ਾਰ, ਦੀਪਕ ਟਾਕੀਜ਼ ਅਤੇ ਬੇੜੀ ਗੇਟ ਤੋ਼ ਹੁੰਦੇ ਹੋਏ ਟਾਊਨ ਹਾਲ ਤੱਕ ਪਹੁੰਚੀ ਸੀ। ਕੀ ਦੱਸਿਆ ਵਿਧਾਇਕ ਗੋਪਾਲ ਇਟਾਲੀਆ ਨੇ ਗੋਪਾਲ ਇਟਾਲੀਆ ਨੇ ਦੱਸਿਆ ਕਿ ਜਦੋਂ ਉਹ ਸੰਬੋਧਨ ਕਰ ਰਹੇ ਸਨ ਤਾਂ ਅਚਾਨਕ ਪੁਲਸ ਮੰਚ ’ਤੇ ਪਹੁੰਚੀ ਅਤੇ ਕੁੱਝ ਹੀ ਮਿੰਟਾਂ ਬਾਅਦ ਇਕ ਵਿਅਕਤੀ ਖੜ੍ਹਾ ਹੋਇਆ ਅਤੇ ਉਨ੍ਹਾਂ ਵੱਲ ਜੁੱਤਾ ਸੁੱਟਿਆ। ਇਸ ਤੋਂ ਬਾਅਦ ਪੁਲਸ ਨੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ । ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਹਮਲਾ ਕਰਵਾਉਣ ਦਾ ਦੋੋਸ਼ ਲਗਵਾਇਆ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ’ਤੇ ਦੋਸ਼ ਲਗਾਇਆ। ਉਨ੍ਹਾਂ ਨੇ ਲਿਖਿਆ ਕਿ ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਆ ਨੇ ਭਾਜਪਾ ਅਤੇ ਕਾਂਗਰਸ ਪਾਰਟੀ ਨੂੰ ਹਿਲਾ ਦਿੱਤਾ ਹੈ।

Related Post

Instagram