

ਸਮਾਜ ਸੇਵਕ ਸੌਰਵ ਜੈਨ ਨੂੰ ਦਿੱਤਾ ਸ੍ਰੀ ਹਨੁਮਾਨ ਜਾਗਰਣ ਦਾ ਕਾਰਡ ਪਟਿਆਲਾ, 17 ਮਈ : 15ਵੇਂ ਸ੍ਰੀ ਹਨੁਮਾਨ ਜਾਗਰਣ ਲਈ ਯੰਗ ਸਟਾਰ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਲਾਬ ਰਾਏ ਗਰਗ, ਸਕੱਤਰ ਕੁਮਾਰ ਵਿਸ਼ੇਸ਼ ਅਤੇ ਟੀਮ ਵਲੋਂ ਉੱਘੇ ਸਮਾਜ ਸੇਵਕ ਅਤੇ ਵਰਧਮਾਨ ਹਸਪਤਾਲ ਦੇ ਡਾਇਰੈਕਟਰ ਸੌਰਵ ਜੈਨ ਨੂੰ ਆਗਾਮੀ 31 ਮਈ ਨੂੰ ਹੋਣ ਵਾਲੇ ਹਨੂੰਮਾਨ ਜਾਗਰਣ ਦਾ ਕਾਰਡ ਦੇਕੇ ਨਿਮੰਤਰਣ ਦਿੱਤਾ। ਇਸ ਮੌਕੇ ਸੋਸਾਇਟੀ ਮੈਂਬਰਾਂ ਨੇ ਦੱਸਿਆ ਇਸ ਵਾਰ ਜਾਗਰਣ ਵਿੱਚ ਵਿਸ਼ਵ ਪ੍ਰਸਿੱਧ ਭਜਨ ਗਾਇਕਾ ਮੈਥਿਲੀ ਠਾਕੁਰ, ਅਜੈ ਸ਼ਰਮਾ ਦੋਸਾ ਅਤੇ ਅਦਿਤਿਆ ਗੋਇਲ ਪਟਿਆਲਾ ਵਲੋਂ ਆਪਣੇ ਮਧੁਰ ਭਜਨਾਂ ਰਾਹੀਂ ਭਗਤਾਂ ਨੂੰ ਮੰਤਰ ਮੁਕਤ ਕੀਤਾ ਜਾਵੇਗਾ। ਵੀਰ ਹਕੀਕਤ ਰਾਏ ਗਰਾਊਂਡ ਨੇੜੇ ਪੁਰਾਣਾ ਬੱਸ ਸਟੈਂਡ ਵਿਖੇ ਹੋਣ ਵਾਲਾ 15ਵਾਂ ਸ੍ਰੀ ਹਨੁਮਾਨ ਜਾਗਰਣ (ਸਾਲਾਸਰ ਬਾਲਾ ਜੀ) 31 ਮਈ ਦਿਨ ਸ਼ਨੀਵਾਰ ਸ਼ਾਮ ਨੂੰ 7.30 ਨੂੰ ਸ਼ੁਰੂ ਹੋਵੇਗਾ। ਇਸ ਮੌਕੇ ਉਹਨਾਂ ਨੇ ਸਮੂਹ ਪਟਿਆਲਾ ਨਿਵਾਸੀਆਂ ਨੂੰ ਅਗਾਮੀ 31 ਮਈ ਨੂੰ ਇਸ ਜਾਗਰਣ ਵਿੱਚ ਹੂੰਮ ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ।