

ਸ਼੍ਰੀ ਹਨੁਮਾਨ ਜਾਗਰਣ 17 ਮਈ ਦੀ ਜਗ੍ਹਾ 31 ਮਈ ਨੂੰ ਪਟਿਆਲਾ, 14 ਮਈ : 15ਵੇਂ ਸ੍ਰੀ ਹਨੁਮਾਨ ਜਾਗਰਣ ਲਈ ਯੰਗ ਸਟਾਰ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਲਾਬ ਰਾਏ ਗਰਗ ਦੀ ਅਗਵਾਈ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਚੈਅਰਮੈਨ ਪ੍ਰਿੰਸ ਖਰਬੰਦਾ, ਸਕੱਤਰ ਕੁਮਾਰ ਵਿਸ਼ੇਸ਼ ਅਤੇ ਹੋਰ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀਂ ਭਾਰਤ ਅਤੇ ਪਾਕਿਸਤਾਨ ਦੌਰਾਨ ਹੋਏ ਯੁੱਧ ਦੇ ਮੱਦੇਨਜ਼ਰ, ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ। ਵੀਰ ਹਕੀਕਤ ਰਾਏ ਗਰਾਊਂਡ ਨੇੜੇ ਪੁਰਾਣਾ ਬੱਸ ਸਟੈਂਡ ਵਿਖੇ ਹੋਣ ਵਾਲਾ 15ਵਾਂ ਸ੍ਰੀ ਹਨੁਮਾਨ ਜਾਗਰਣ (ਸਾਲਾਸਰ ਬਾਲਾ ਜੀ) ਹੁਣ 17 ਮਈ ਦੀ ਜਗ੍ਹਾ 31 ਮਈ ਦਿਨ ਸ਼ਨੀਵਾਰ ਸ਼ਾਮ ਨੂੰ 7.30 ਨੂੰ ਸ਼ੁਰੂ ਹੋਵੇਗਾ। ਇਸ ਮੌਕੇ ਉਹਨਾਂ ਨੇ ਸਮੂਹ ਪਟਿਆਲਾ ਨਿਵਾਸੀਆਂ ਨੂੰ ਅਗਾਮੀ 31ਮਈ ਨੂੰ ਇਸ ਜਾਗਰਣ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤਰਸੇਮ ਬਾਂਸਲ, ਰਜਨੀਸ਼ ਗੁਪਤਾ, ਤਰੁਣ ਬਾਂਸਲ, ਗੁਲਸ਼ਨ ਕੁਮਾਰ, ਜਗਦੀਸ਼ ਬਾਵਾ,ਪੰਕਜ਼ ਜੈਨ, ਆਦਰਸ਼ ਸੂਦ ਆਦਿ ਮੌਕੇ ਤੇ ਹਾਜ਼ਰ ਸਨ।