ਐਕਟੀਵਾ ਦੇ ਟੈ੍ਰਕਟਰ-ਟਰਾਲੀ ਨਾਲ ਟਕਰਾਉਣ ਕਾਰਨ ਭੈਣ-ਭਰਾ ਦੀ ਹੋਈ ਮੌਤ ਫਰੀਦਕੋਟ, 1 ਅਪੈ੍ਲ 2026 : ਪੰਜਾਬ ਦੇ ਜਿ਼ਲਾ ਫਰੀਦਕੋਟ ਦੇ ਪਿੰਡ ਪੰਜਗਰਾਈਆਂ ਵਿਖੇ ਇਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਜਿ਼ਲਾ ਫਰੀਦਕੋਟ ਦੇ ਪਿੰਡ ਪੰਜਗਰਾਈਆਂ ਵਿਖੇ ਜੋ ਐਕਟੀਵਾ ਦੇ ਟ੍ਰੈਕਟਰ-ਟਰਾਲੀ ਨਾਲ ਟਕਰਾ ਜਾਣ ਕਾਰਨ ਦੋ ਵਿਅਕਤੀਆਂ ਯਾਨੀ ਕਿ ਰਿਸ਼ਤੇ ਵਿਚ ਭਰਾ-ਭੈਣ ਦੀ ਮੌਤ ਹੋ ਗਈ ਹੈ ਦੀ ਪਛਾਣ ਪੰਜਗਰਾਈਆਂ ਵਾਸੀ ਬੋਹੜ ਸਿੰਘ ਤੇ ਅਮਨਦੀਪ ਕੌਰ ਵਜੋਂ ਹੋਈ ਹੈ।ਦੱਸਣਯੋਗ ਹੈ ਕਿ ਬੋਹੜ ਸਿੰਘ ਨੇ ਮੌਕੇ ਤੇ ਹੀ ਅਮਨਦੀਪ ਕੌਰ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਕੀ ਦੱਸਿਆ ਪੰਜਗਰਾਈ ਪੁਲਸ ਚੌਂਕ ਦੇ ਇੰਚਾਰਜ ਨੇ ਪੰਜਗਰਾਈ ਚੌਕੀ ਦੀ ਪੁਲਸ ਨੇ ਮੌਕੇ `ਤੇ ਪਹੁੰਚ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ `ਤੇ ਕਾਰਵਾਈ ਕਰ ਰਹੀ ਸੀ । ਪੰਜਗਰਾਈ ਚੌਂਕੀ ਦੇ ਇੰਚਾਰਜ ਏ. ਐੱਸ. ਆਈ ਗੁਰਜੰਟ ਸਿੰਘ ਨੇ ਦੱਸਿਆ ਕਿ ਦੋਵੇਂ ਭੈਣ ਭਰਾ ਐਕਟੀਵਾ `ਤੇ ਕੋਟਕਪੂਰਾ ਨੂੰ ਕਿਸੇ ਕੰਮ ਜਾ ਰਹੇ ਸਨ ਕਿ ਪੰਜਗਰਾਈ ਤੋਂ ਥੋੜ੍ਹੀ ਦੂਰ ਹੀ ਗਏ ਸਨ ਕਿ ਉਨ੍ਹਾਂ ਦੀ ਐਕਟੀਵਾ ਸੜਕ `ਤੇ ਖੜ੍ਹੇ ਟਰੈਕਟਰ ਟਰਾਲੀ ਨਾਲ ਟਕਰਾ ਗਈ । ਬੋਹੜ ਸਿੰਘ 3 ਭੈਣਾ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਵੀ ਕੁਝ ਸਮਾਂ ਪਹਿਲਾਂ ਹੀ ਮੌਤ ਹੋਈ ਹੈ ਜਦੋਂ ਕਿ ਅਮਨਦੀਪ ਕੌਰ ਦੇ 10 ਅਤੇ 7 ਸਾਲ ਦੇ ਦੋ ਬੱਚੇ ਹਨ ।
