post

Jasbeer Singh

(Chief Editor)

crime

ਜੋੜੀਆ ਸੜਕਾਂ ਚੋਕ ਦੀ ਮਾਰਕੀਟ ਵਿਚ ਕਈ ਦੁਕਾਨਾਂ ਨੂੰ ਬਣਾਇਆ ਨਿਸ਼ਾਨਾਂ

post-img

ਜੋੜੀਆ ਸੜਕਾਂ ਚੋਕ ਦੀ ਮਾਰਕੀਟ ਵਿਚ ਕਈ ਦੁਕਾਨਾਂ ਨੂੰ ਬਣਾਇਆ ਨਿਸ਼ਾਨਾਂ - ਕਲੇਰ ਕਲਾਥ ਹਾਉਸ ਸਮੇਤ ਕਈ ਦੁਕਾਨਾਂ ਚੋ ਲੱਖਾਂ ਰੁਪਏ ਦਾ ਸਮਾਨ ਚੋਰੀ ਪਟਿਆਲਾ : ਪਟਿਆਲਾ ਤੋਂ ਦੇਵੀਗੜ੍ਹ ਰੋਡ ਜੋੜਿਆ ਸੜਕਾਂ ਚੋਕ ਮਾਰਕੀਟ ਵਿਚ ਲੰਘੀ ਸ਼ਨੀਵਾਰ ਰਾਤ ਨੂੰ ਲਗਭਗ 2 ਵਜੇ ਦੇ ਕਰੀਬ ਤਿੰਨ ਦੁਕਾਨਾਂ ਵਿਚੋ ਚੋਰਾਂ ਵਲੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਚ ਲਗਾਤਾਰ ਚੋਰੀਆਂ ਹੋਣ ਕਾਰਨ ਬੇਚੈਨੀ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਕਲੇਰ ਕਲਾਥ ਹਾਉਸ ਦੇ ਮਾਲਕ ਚਰਨਜੀਤ ਕੌਰ ਨੇ ਦੱਸਿਆ ਕਿ ਸਨੀਵਾਰ ਸਾਮਾਨ ਨੂੰ ਅਸੀ ਰੋਜਾਨਾਂ ਦੀ ਤਰਾਂ ਦੁਕਾਨ ਬੰਦ ਕਰਕੇ ਘਰ ਚਲੇ ਗਏ, ਐਤਵਾਰ ਦੀ ਛੁੱਟੀ ਹੋਣ ਕਾਰਨ ਅੱਜ ਸੋਮਵਾਰ ਸਵੇਰੇ ਦੁਕਾਨ ਚ ਆਏ ਤਾਂ ਦੇਖਿਆ ਕਿ ਚੋਰਾਂ ਵਲੋਂ ਸ਼ਟਰ ਤੋੜ ਕੇ ਅੰਦਰ ਵਾਲੇ ਪਾਸੇ ਟਫਨ ਸ਼ੀਸ਼ਾ ਤੋੜ ਕੇ ਚੋਰ ਅੰਦਰ ਦਾਖਲ ਹੋਏ ਅਤੇ ਅੰਦਰ ਪਏ ਕੀਮਤੀ ਲੇਡੀ ਸੂਟ ਤੇ ਹੋਰ ਕੱਪੜਾ ਚੁਕ ਕੇ ਲੈ ਗਏ । ਉਨ੍ਹਾਂ ਦੱਸਿਆ ਕਿ ਸਾਡਾ 2.50 ਲੱਖ ਦੇ ਕਰੀਬ ਦਾ ਸਮਾਨ ਚੋਰੀ ਹੋਇਆ ਹੈ।ਉਹਨਾਂ ਦੱਸਿਆ ਕਿ ਚੋਰਾਂ ਨੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ, ਜਿਸ ਦੀ ਇਤਲਾਹ ਅਸੀ ਸਨੌਰ ਪੁਲਸ ਪ੍ਰਸ਼ਾਂਸ਼ਨ ਨੂੰ ਦੇ ਦਿੱਤੀ ਹੈ । ਇਸੇ ਤਰਾਂ ਦੂਜੀ ਚੋਰੀ ਵਾਰੇ ਇਥੋਂ ਦੇ ਹੈਪੀ ਕਰਿਆਨਾ ਸਟੋਰ ਦੇ ਮਾਲਕ ਪਿੰਕਾ ਨੇ ਦੱਸਿਆ ਕਿ ਅਸੀਂ 2 ਕੁ ਮਹੀਨੇ ਪਹਿਲਾਂ ਹੀ ਇਹ ਦੁਕਾਨ ਖੋਲੀ ਸੀ ਤੇ ਹਾਲੇ ਲੋਕਾਂ ਕੋਲੋ ਲੀਤੇ ਉਧਾਰ ਪੈਸੇ ਵੀ ਨਹੀਂ ਮੋੜ ਸਕੇ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਕਿ ਭਵਿੱਖ ਚ ਅਜਿਹਾ ਨਾ ਹੋਵੇ । ਉਸੇ ਰਾਤ ਤੀਜੀ ਚੋਰੀ ਇਥੋਂ ਦੇ ਇਕ ਖੋਖੇ ਵਿੱਚ ਹੋਈ, ਜਿਥੋ ਚੋਰ 8 ਹਜਾਰ ਦੇ ਕਰੀਬ ਦਾ ਸਮਾਨ ਚੋਰੀ ਕਰਕੇ ਲੈ ਗਏ । ਜਾਣਕਾਰੀ ਅਨੁਸਾਰ ਪਹਿਲਾਂ ਵੀ ਇਥੇ ਚੋਰਾਂ ਵੱਲੋ ਕਈ ਚੋਰੀਆ ਕੀਤੀਆਂ ਹਨ । ਜੋੜੀਆਂ ਸੜਕਾਂ ਮਾਰਕੀਟ ਦੇ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਂਸ਼ਨ ਤੋ ਮੰਗ ਕੀਤੀ ਹੈ ਕਿ ਚੋਰਾਂ ਨੂੰ ਫੜ ਕੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਚ ਅਜਿਹੀ ਵਾਰਦਾਤ ਨੂੰ ਅੰਜਾਮ ਨਾਂ ਦੇ ਸਕਣ । ਇਲਾਕੇ ਵਿਚ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਵਾਰੇ ਜਦੋਂ ਥਾਣਾਂ ਸਨੌਰ ਪੁਲਸ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾਕਿ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਚੋਰਾਂ ਨੂੰ ਜਲਦੀ ਕਾਬੂ ਕਰਕੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ, ਬਾਕੀ ਪਬਲਿਕ ਮੀਟਿੰਗ ਕਰਕੇ ਲੋਕਾਂ ਨੂੰ ਵੀ ਅਵੇਰ ਕੀਤਾ ਗਿਆ ਹੈ ਕਿ ਉਹ ਵੀ ਚੌਕਸੀ ਰੱਖਣ ਅਤੇ ਚੋਰਾਂ ਨੂੰ ਫੜਨ ਲਈ ਪੁਲਸ ਦਾ ਸਾਥ ਦੇਣ ।

Related Post