ਸਿੰਗਾਪੁਰ ਦੇ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਨੇ ਦਿੱਤੀ ਕੇਸ ਦੀ ਸੁਣਵਾਈ ਲਈ ਹਾਈ ਕੋਰਟ ਵਿਚ ਅਰਜ਼ੀ
- by Jasbeer Singh
- August 26, 2024
ਸਿੰਗਾਪੁਰ ਦੇ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਨੇ ਦਿੱਤੀ ਕੇਸ ਦੀ ਸੁਣਵਾਈ ਲਈ ਹਾਈ ਕੋਰਟ ਵਿਚ ਅਰਜ਼ੀ ਸਿੰਗਾਪੁਰ : ਵਿਦੇਸ਼ੀ ਧਰਤੀ ਸਿੰਗਾਪੁਰ ਦੇ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਨੇ ਆਪਣੇ ਕੇਸ ਦੀ ਸੁਣਵਾਈ ਰਾਜ ਦੀਆਂ ਅਦਾਲਤਾਂ ਦੀ ਬਜਾਏ ਹਾਈ ਕੋਰਟ ਵਿਚ ਕਰਵਾਉਣ ਲਈ ਅਰਜ਼ੀ ਦਿੱਤੀ ਹੈ। ਪ੍ਰੀਤਮ ਸਿੰਘ (48) `ਤੇ ਸੰਸਦੀ ਕਮੇਟੀ ਦੇ ਸਾਹਮਣੇ ਝੂਠ ਬੋਲਣ ਦੇ 2 ਦੋਸ਼ ਹਨ। ਇਹ ਸੰਸਦੀ ਕਮੇਟੀ ਨਵੰਬਰ 2021 ਵਿੱਚ ਉਨ੍ਹਾਂ ਦੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਈਸ ਖਾਨ ਨਾਲ ਜੁੜੇ ਝੂਠੇ ਵਿਵਾਦ ਦੀ ਜਾਂਚ ਲਈ ਬਣਾਈ ਗਈ ਸੀ। ਰਈਸ ਖਾਨ ਨੇ ਸੰਸਦ ਤੋਂ ਅਸਤੀਫ਼ਾ ਦੇ ਦਿੱਤਾ ਹੈ।
