

ਜਲੰਧਰ ਗ੍ਰੇਨੇਡ ਹਮਲੇ ਵਿਚ ਤਿੰਨ ਨਾਬਾਲਗਾਂ ਸਣੇ ਛੇ ਬਦਮਾਸ਼ ਕਾਬੂ ਜਲੰਧਰ, 12 ਅਗਸਤ 2025 : ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਵਾਪਰੇ ਗ੍ਰੇਨੇਡ ਧਮਾਕੇ ਦੇ ਮਾਮਲੇ ਵਿਚ ਪੰਜਾਬ ਪੁਲਸ ਤੇੇ ਰਾਜਸਥਾਨ ਪੁਲਸ ਦੇ ਸਾਂਝੇ ਓਪਰੇਸ਼ਨ ਦੌਰਾਨ ਤਿੰਨ ਨਾਬਾਲਗਾਂ ਸਣੇ ਛੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਥੋਂ ਕੀਤਾ ਗਿਆ ਹੈ ਗ੍ਰਿਫ਼ਤਾਰ ਰਾਜਸਥਾਨ ਸੀ. ਆਈ. ਡੀ. ਕ੍ਰਾਈਮ ਬ੍ਰਾਂਚ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਛੇ ਮੁਲਜ਼ਮਾਂ ਨੂੰ ਅਪਰਾਧ ਕਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ । ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵੱਲੋਂ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਜੈਪੁਰ ਅਤੇ ਟੋਂਕ ਤੋਂ ਫੜੇ ਗਏ ਇਨ੍ਹਾਂ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕਦੋਂ ਤੇ ਕਿਥੇ ਕੀਤਾ ਗਿਆ ਸੀ ਧਮਾਕਾ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਕ੍ਰਾਈਮ) ਦਿਨੇਸ਼ ਐਮ. ਐਨ. ਦੇ ਨਿਰਦੇਸ਼ਾਂ ਹੇਠ ਕੀਤੇ ਗਏ ਇਸ ਆਪ੍ਰੇਸ਼ਨ ਦਾ ਉਦੇਸ਼ 7 ਜੁਲਾਈ ਨੂੰ ਨਵਾਂਸ਼ਹਿਰ, ਜਲੰਧਰ ਵਿੱਚ ਵਾਪਰੀ ਗ੍ਰਨੇਡ ਧਮਾਕੇ ਦੀ ਘਟਨਾ ਅਤੇ 15 ਅਗਸਤ ਦੇ ਆਸ-ਪਾਸ ਦਿੱਲੀ ਅਤੇ ਗਵਾਲੀਅਰ ਵਿੱਚ ਧਮਾਕੇ ਕਰਨ ਦੀ ਸਾਜਿਸ਼ ਨੂੰ ਨਾਕਾਮ ਕਰਨਾ ਸੀ। 7 ਜੁਲਾਈ ਨੂੰ, ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੇ ਇੱਕ ਸ਼ਰਾਬ ਦੀ ਦੁਕਾਨ ਦੇ ਸਾਹਮਣੇ ਗ੍ਰਨੇਡ ਸੁੱਟਿਆ ਸੀ ਅਤੇ ਧਮਾਕਾ ਕੀਤਾ ਸੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ।