July 6, 2024 00:51:14
post

Jasbeer Singh

(Chief Editor)

Patiala News

ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਨੂੰ ਠੱਲ੍ਹਣ ਲਈ ਨੌਜਵਾਨ ਪੀੜ੍ਹੀ ਦਾ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ : ਜੁਆਇੰਟ ਡਾਇਰੈ

post-img

ਪਟਿਆਲਾ, 25 ਅਪ੍ਰੈਲ (ਜਸਬੀਰ)-ਸਰਕਾਰੀ ਆਈ. ਟੀ. ਆਈ. ਲੜਕਿਆਂ ਦੇ ਐਨ. ਸੀ. ਸੀ. ਵਿੰਗ ਵਲੋਂ ਪਿ੍ਰੰਸੀਪਲ ਇੰਜੀਨੀਅਰ ਹਰਦੀਪ ਕੁਮਾਰ ਟੋਹੜਾ ਅਤੇ ਵਾਇਸ ਪਿ੍ਰੰਸੀਪਲ ਬਲਵਿੰਦਰਪਾਲ ਸਿੰਘ ਦੀ ਅਗਵਾਈ ਅਤੇ ਪੰਜ ਪੰਜਾਬ ਬਟਾਲੀਅਨ ਐਨ. ਸੀ. ਸੀ. ਦੇ ਕਮਾਡੈਂਟ ਸੰਦੀਪ ਰਾਏ, ਐਡਮਿਨ ਅਫਸਰ ਕਰਨਲ ਜੇ. ਐਸ. ਆਹਲੂਵਾਲੀਆ ਦੀ ਸਰਪ੍ਰਸਤੀ ਹੇਠ ਪਟਿਆਲਾ ਜ਼ਿਲੇ ਦੀਆਂ ਨਾਮਵਰ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ, ਜੋ ਕਿ ਲੰਬੇ ਸਮੇਂ ਤੋਂ ਨਸ਼ਿਆਂ ਵਿਰੁੱਧ ਜਾਗਰੁਕਤਾ ਪ੍ਰੋਗਰਾਮ ਦਾ ਆਯੋਜਨ ਕਰ ਰਹੀਆਂ ਹਨ ਦੇ ਸਹਿਯੋਗ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕਿਆਂ ਨਾਭਾ ਰੋਡ ਵਿਖੇ ਨਸ਼ਿਆਂ ਵਿਰੁੱਧ ਜਾਗਰੁਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵੀ. ਕੇ. ਬਾਂਸਲ ਜੁਆਇੰਟ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜ ਪੰਜਾਬ ਬਟਾਲੀਅਨ ਦੇ ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਟ੍ਰੇਨਿੰਗ ਅਫਸਰ ਨੇ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ, ਵਿਸ਼ੇਸ਼ ਤੌਰ ’ਤੇ ਮਨਮੋਹਨ ਸਿੰਘ ਪਿ੍ਰੰਸੀਪਲ ਸਰਕਾਰੀ ਆਈ. ਟੀ. ਆਈ. ਲੜਕੀਆਂ, ਬਲਵਿੰਦਰ ਸਿੰਘ ਪਿ੍ਰੰਸੀਪਲ ਆਈ. ਟੀ. ਆਈ. ਸੁਨਾਮ, ਪਿ੍ਰੰਸੀਪਲ ਹਰਸ਼ਵਿੰਦਰ ਕੌਰ ਆਈ. ਟੀ. ਆਈ. ਗਾਜੇਵਾਸ, ਪਿ੍ਰੰਸੀਪਲ ਸੰਜੇ ਧੀਰ ਆਈ. ਟੀ. ਆਈ. ਭਗਵਾਨਪੁਰਾ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਟ੍ਰੇਨਿੰਗ ਅਫਸਰ ਸੁਖਵੰਤ ਸਿੰਘ, ਸੁਪਰਡੈਂਟ ਪ੍ਰਵੀਨ ਕੁਮਾਰ ਮੌਦਗਿੱਲ, ਧਰਮਪਾਲ ਸ਼ਰਮਾ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਅਰਵਿੰਦ ਕੁਮਾਰ ਸੀਨੀਅਰ ਸਹਾਇਕ, ਰਾਜਵਿੰਦਰ ਕੌਰ, ਰਜਨੀਤ ਕੌਰ, ਗੁਰਪ੍ਰੀਤ ਕੌਰ, ਸਤਵਿੰਦਰਜੀਤ ਕੌਰ, ਸ੍ਰੀਮਤੀ ਇੰਦੂ ਪ੍ਰਭਾ, ਸ੍ਰੀਮਤੀ ਸੀਮਾ ਭੱਲਾ, ਨਾਗੇਸ਼ ਸ਼ਰਮਾ, ਰੁਦਰਪ੍ਰਤਾਪ ਸਿੰਘ, ਲੱਕੀ ਹਰਦਾਸਪੁਰ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਵੀ. ਕੇ. ਬਾਂਸਲ ਜੁਆਇੰਟ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਨੇ ਕਿਹਾ ਕਿ ਐਨ. ਸੀ. ਸੀ. ਕੈਡਿਟਸ ਵਲੋਂ ਜਿਥੇ ਦੇਸ਼ ਸੇਵਾ ਲਈ ਟ੍ਰੇਨਿੰਗ ਲਈ ਜਾ ਰਹੀ, ਉਥੇ ਹੀ ਨਸ਼ਿਆਂ ਵਿਰੁੱਧ ਵੀ ਪਬਲਿਕ ਨੂੰ ਜਾਗਰੁਕ ਕਰਨ ਅੱਗੇ ਆ ਕੇ ਪ੍ਰੇਰਿਤ ਕਰਨਾ ਸ਼ਲਾਘਾਯੋਗ ਹੈ, ਸਮੇਂ ਦੀ ਮੁੱਖ ਲੋੜ ਹੈ ਕਿ ਸਾਰੇ ਵਰਗਾਂ ਦੇ ਲੋਕ ਨਸ਼ਿਆਂ ਵਿਰੁੱਧ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਲੜਾਈ ਲੜਨ ਲਈ ਅੱਗੇ ਆਉਣ ਤਾਂ ਹੀ ਅਸੀਂ ਨਸ਼ਿਆਂ ਨੂੰ ਪੰਜਾਬ ਵਿਚੋਂ ਜੜੋਂ ਖਤਮ ਕਰ ਸਕਾਂਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆ ਕੇ ਲੜਾਈ ਲੜਨ ਅਤੇ ਨਸ਼ਾ ਤਸਕਰਾਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ।

Related Post