post

Jasbeer Singh

(Chief Editor)

Patiala News

ਮਾਹਵਾਰੀ ਦੌਰਾਨ ਮਾਮੂਲੀ ਜਿਹੀ ਲਾਪਰਵਾਹੀ ਬਣ ਸਕਦੀ ਹੈ ਗੰਭੀਰ ਬਿਮਾਰੀਆਂ ਦਾ ਕਾਰਨ

post-img

ਮਾਹਵਾਰੀ ਦੌਰਾਨ ਮਾਮੂਲੀ ਜਿਹੀ ਲਾਪਰਵਾਹੀ ਬਣ ਸਕਦੀ ਹੈ ਗੰਭੀਰ ਬਿਮਾਰੀਆਂ ਦਾ ਕਾਰਨ ਪਟਿਆਲਾ 28 ਮਈ : ਵਿਸ਼ਵ ਮਹਾਵਾਰੀ ਦੋਰਾਣ ਸ਼ਰੀਰਿਕ ਸਾਫ ਸਫਾਈ ਦਿਵਸ ਤਹਿਤ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਮਾਡਲ ਟਾਉਨ ਦੀ ਅਗਵਾਈ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕ਼ੰਡਰੀ ਸਮਾਰਟ ਸਕੂਲ ਪੁਰਾਣੀ ਪੁਲੀਸ ਲਾਈਨ ਪਟਿਆਲਾ ਵਿੱਚ ਜਿਲ੍ਹੇ ਦੇ ਆਰ.ਬੀ.ਐਸ.ਕੇ. ਦੀ ਟੀਮ ਵੱਲੋਂ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਤਹਿਤ ਵਿਸ਼ਵ ਮਾਹਵਾਰੀ ਸਫਾਈ ਦਿਵਸ ਮੌਕੇ ਸੇਮੀਨਾਰ ਕੀਤਾ ਗਿਆ। ਜਿਲ੍ਹੇ ਸਕੂਲ ਮੈਡੀਕਲ ਅਫਸਰ ਡਾ.ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਮਾਹਵਾਰੀ ਸਫਾਈ ਦਿਵਸ ਦਾ ਮਕਸਦ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਦੇ ਮਹੱਤਵ ਨੂੰ ਸਮਝਾਉਣਾ ਹੈ। ਇਸ ਦਿਨ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਦੱਸਿਆਂ ਜਾ ਸਕੇ ਕਿ ਮਾਹਵਾਰੀ ਕੋਈ ਅਪਰਾਧ ਨਹੀਂ ਹੈ, ਸਗੋਂ ਇਹ ਇਕ ਆਮ ਸਰੀਰਕ ਪ੍ਰਕਿਰਿਆ ਹੈ। ਉਹਨਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿਣ ਵਾਲੀਆਂ ਲੱਖਾਂ ਔਰਤਾਂ ਮੈਨਸਟੂਰਅਲ ਹਾਈਜੀਨ ਹੈਲਥ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਤੋਂ ਅਜੇ ਵੀ ਅਣਜਾਣ ਹਨ ਅਤੇ ਉਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਨਾਂ ਦੀ ਮਾਮੂਲੀ ਜਿਹੀ ਲਾਪਰਵਾਹੀ ਉਨਾਂ ਲਈ ਹੈਪੇਟਾਈਟਸ ਬੀ, ਸਰਵਾਈਕਲ ਕੈਂਸਰ, ਯੋਨੀ ਦੀ ਲਾਗ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਦਾ ਅਸਰ ਨਾ ਸਿਰਫ ਔਰਤਾਂ ਨੂੰ ਸਰੀਰਕ ਤੌਰ ਤੇ ਸਗੋਂ ਮਾਨਸਿਕ ਤੌਰ ਤੇ ਵੀ ਲੰਬੀ ਉਮਰ ਤਕ ਪ੍ਰਭਾਵਿਤ ਕਰ ਸਕਦਾ ਹੈ। ਨਵਦੀਪ ਕੌਰ ਡਾਈਟੀਸ਼ੀਅਨ ਨੇ ਦੱਸਿਆ ਕਿ ਨੌਜਵਾਨ ਲੜਕੀਆਂ ਅਤੇ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਦਾ ਧਿਆਨ ਰੱਖਣ ਲਈ ਲੋੜੀਂਦੀ ਜਾਣਕਾਰੀ ਹੋਣਾ ਜਰੂਰੀ ਹੈ ਤਾਂ ਜੋ ਉਹ ਅਣਜਾਣੇ ਵਿਚ ਕਿਸੇ ਵੀ ਮਾਰੂ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ। ਦਰਅਸਲ, ਸਮਾਜ ਵਿਚ ਅਜੇ ਵੀ ਬਹੁਤ ਔਰਤਾਂ ਇਸ ਤੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੀਆਂ ਕਿ ਪੀਰੀਅਡਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।ਉਨਾਂ ਵੱਲੋਂ ਮਾਹਵਾਰੀ ਚੱਕਰ ਨੂੰ ਵਿਸਥਾਰ ਪੂਰਵਕ ਦੱਸਣ ਦੇ ਨਾਲ-ਨਾਲ ਵਰਤੋਂ ਹੋਏ ਸੈਨਟਰੀ ਨੈਪਕਿਨ ਦਾ ਨਿਪਟਾਰਾ ਕਰਨ ਦਾ ਤਰੀਕਾ ਵੀ ਦੱਸਿਆ। ਇਸ ਮੌਕੇ ਵਿਦਿਆਰਥਨਾਂ ਨੂੰ ਸੈਨਟਰੀ ਨੈਪਕਿਨ ਵੀ ਵੰਡੇ ਗਏ। ਸਟੇਜ ਸੰਚਾਲਨ ਸਕੂਲ ਦੇ ਟੀਚਰ ਰਾਜਿੰਦਰ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮਨਦੀਪ ਕੌਰ, ਆਰ.ਬੀ.ਐਸ.ਕੇ ਦੀ ਸਮੁੱਚੀ ਜਿਲ੍ਹਾ ਟੀਮ, ਸਮੂਹ ਮਾਸ ਮੀਡੀਆ ਵਿੰਗ ਦੀ ਟੀਮ ਅਤੇ ਸਕੂਲ ਦਾ ਸਟਾਫ ਹਾਜਰ ਸਨ।

Related Post