
ਸਮਾਜਿਕ ਅਤੇ ਸਿਆਸੀ ਆਗੂਆਂ ਨੇ ਆਈ. ਟੀ. ਓ. ਵਿਜੈ ਮਹਿਤਾ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ
- by Jasbeer Singh
- November 18, 2024

ਸਮਾਜਿਕ ਅਤੇ ਸਿਆਸੀ ਆਗੂਆਂ ਨੇ ਆਈ. ਟੀ. ਓ. ਵਿਜੈ ਮਹਿਤਾ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ ਪਟਿਆਲਾ : ਉੱਘੇ ਸਮਾਜ ਸੇਵਕ ਇਨਕੰਮ ਟੈਕਸ ਆਫਿਸਰ (ਆਈ. ਟੀ. ਓ.) ਅਤੇ ਪਟਿਆਲਾ ਸ਼ਹਿਰ ਦੀਆਂ ਕਈ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਵਿਜੈ ਕੁਮਾਰ ਮਹਿਤਾ ਜੋ ਕਿ ਪਿਛਲੇ ਦਿਨੀ 6 ਨਵੰਬਰ ਨੂੰ ਅਕਾਲ ਚਲਾਣਾ ਕਰਗੇ ਸਨ। ਇਸ ਮੌਕੇ ਉਹਨਾਂ ਦੀ ਧਰਮ ਪਤਨੀ ਰਿਟਾਇਰਡ ਪੀ. ਸੀ. ਪੀ. ਐਲ. ਅਧਿਕਾਰੀ ਸਰੋਜ ਬਾਲਾ ਉਹਨਾਂ ਦੇ ਭਰਾ ਅਸ਼ੋਕ ਮਹਿਤਾ ਅਤੇ ਸਪੁੱਤਰ ਰਾਹੁਲ ਮਹਿਤਾ ਨੇ ਦੱਸਿਆ ਕਿ ਅੱਜ ਉਹਨਾਂ ਦੀ ਅੰਤਿਮ ਕ੍ਰਿਆ ਜੋ ਕਿ ਹਨੂੰਮਾਨ ਮੰਦਿਰ ਰਾਜਪੁਰਾ ਰੋਡ ਵਿਖੇ ਸੰਪਨ ਹੋਈ । ਇਸ ਮੌਕੇ ਵੱਖ- ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵਿਸ਼ੇਸ ਤੌਰ ਤੇ ਪੁਹੰਚ ਕੇ ਵਿਛੜੀ ਰੂਹ ਨੂੰ ਭਾਵਨਾਤਮਕ ਸ਼ਰਧਾਂਜਲੀ ਭੇਂਟ ਕੀਤੀ, ਜਿਸ ਲਈ ਸਾਬਕਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ, ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੇ ਪ੍ਰਧਾਨ ਪਵਨ ਗੁਪਤਾ, ਇੰਦਰ ਮੋਹਨ ਸਿੰਘ ਬਜਾਜ, ਜਗਜੀਤ ਸਿੰਘ ਦਰਦੀ, ਪ੍ਰਿੰਸੀਪਲ ਵਿਵੇਕ ਤਿਵਾੜੀ, ਕਾਂਗਰਸੀ ਆਗੂ ਅਨਿਲ ਮਹਿਤਾ, ਕ੍ਰਿਸ਼ਨ ਚੰਦ ਬੁੱਧੂ, ਹੈਪੀ ਸ਼ਰਮਾ, ਰਜੇਸ਼ ਲੱਕੀ ਸਾਰੇ ਹੀ ਐਮ. ਸੀ, ਰਜੇਸ਼ ਕੌਸ਼ਿਕ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ, ਇਨਕਮ ਟੈਕਸ ਅਫਸਰ ਯੂਨੀਅਨ ਅਤੇ ਪੰਜਾਬ ਨੈਸ਼ਨਲ ਬੈਂਕ ਯੂਨੀਅਨ ਦੇ ਮੈਂਬਰਾਂ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਨੇ ਸ਼ੋਕ ਜਤਾਇਆ ਹੈ । ਇਸ ਮੌਕੇ ਉਨਾਂ ਨੇ ਕਿਹਾ ਕਿ ਵਿਜੈ ਮਹਿਤਾ ਜੀ ਦੇ ਅਚਾਨਕ ਸੁਰਗਵਾਸ ਹੋ ਜਾਣ ਕਰਕੇ ਪਟਿਆਲਾ ਸ਼ਹਿਰ ਅਤੇ ਸਮਾਜਿਕ ਜਗਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨਾਂ ਨੇ ਪਿੱਛੋਂ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਰੱਬ ਦਾ ਭਾਣਾ ਮੰਨਣ ਲਈ ਵੀ ਆਖਿਆ ।