

ਅਸ਼ੋਕਾ ਨਰਸਿੰਗ ਕਾਲਜ ਵਿੱਚ ਕਰਵਾਇਆ ਗਿਆ ਸਹੁੰ ਚੁੱਕ ਸਮਾਗਮ ਪਟਿਆਲਾ : ਸਹੁੰ ਚੁੱਕ ਸਮਾਰੋਹ ਇੱਕ ਮਹੱਤਵਪੂਰਨ ਸਮਾਰੋਹ ਹੈ । ਜਿੱਥੇ ਨਰਸਿੰਗ ਦੇ ਵਿਦਿਆਰਥੀ ਆਪਣੀ ਪੜਾਈ ਤੇ ਬਤੋਰ ਨਰਸ ਦੇ ਸਮਾਜ ਵਿੱਚ ਸੇਵਾ ਕਰਨ ਦੀ ਰਲ ਕੇ ਸਹੁੰ ਚੁੱਕਦੇ ਹਨ । ਹਰ ਉਭਰਦੇ ਨਰਸਿੰਗ ਵਿਦਿਆਰਥੀ ਨੂੰ ਨਰਸਿੰਗ ਕਿੱਤੇ ਦੀ ਮਹੱਤਤਾ ਅਤੇ ਇਸ ਦੀ ਸ਼ਾਨ ਨੂੰ ਸਮਝਾਉਣ ਲਈ ਇਹ ਪ੍ਰੋਗਰਾਮ ਉਲੀਕੇ ਜਾਂਦੇ ਹਨ । ਪ੍ਰਤੀਕ ਰੂਪ ਵਿੱਚ ਉਹ ਸਹੁੰ ਚੁੱਕ ਸਮਾਗਮ ਨਰਸਿੰਗ ਸੇਵਾ ਨੂੰ ਸਮਰਪਿਤ ਕਰਦੇ ਹਨ । ਅਸ਼ੋਕਾ ਨਰਸਿੰਗ ਕਾਲਜ ਵਿੱਚ ਹਰ ਸਾਲ ਦੀ ਤਰਾਂ ਇਸ ਸਾਲਵੀ ਜੀ. ਐਨ. ਐਮ. ਅਤੇ ਬੀ. ਐਸ. ਸੀ. ਨਰਸਿੰਗ ਦੇ ਕੋਰਸਾਂ ਵਿੱਚ ਸ਼ਾਮਲ ਹੋਏ ਨਵੇਂ ਵਿਦਿਆਰਥੀਆਂ ਲਈ ਆਪਣਾ ਸਾਲਾਨਾ ਲੈਂਪ ਲਾਈਟਿੰਗ ਅਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ । ਇਹ ਦਿਵਸ ਪ੍ਰੇਰਨਾ ਦਾ ਜਸ਼ਨ ਮਨਾਉਂਦਾ ਹੈ ਫਲੋਰੈਂਸ ਨਾਈਟਿੰਗੇਲ, ਜਿਸ ਨੂੰ ਆਧੁਨਿਕ ਨਰਸਿੰਗ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ ਉਸਨੂੰ ਯਾਦ ਕੀਤਾ ਜਾਂਦਾ ਹੈ । ਇਸ ਮੋਕੇ ਅਸ਼ੋਕਾ ਨਰਸਿੰਗ ਕਾਲਜ ਦੇ ਡਾਇਰੈਕਟਰ ਰਮਿੰਦਰ ਮਿੱਤਲ, ਜੁਆਇੰਟ ਡਾਇਰੈਕਟਰ ਉਪਾਸਨਾ ਮਿੱਤਲ, ਪ੍ਰਿੰਸੀਪਲ ਮੈਡਮ ਰੋਜੀ ਤਪਰਿਆਲ ਮੋਜੂਦ ਹਨ । ਰੋਸ਼ਨੀ ਦੀ ਰਸਮਵਿਦਿਆਰਥੀਆਂ ਦੀ ਨਰਸਿੰਗ ਦੇ ਉੱਤਮ ਪੇਸ਼ੇ ਦੀ ਸ਼ੁਰੂਆਤ ਦਾ ਐਲਾਨ ਕਰਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਰੋਸ਼ਨੀ ਦੀ ਰਸਮ ਅਦਾ ਕਰਕੇ ਕੀਤੀ ਗਈ । ਵਿਦਿਆਰਥੀਆਂ ਵੱਲੋ ਡਾਂਸ, ਗੀਤਕਾਰੀ ਦੀ ਪੇਸ਼ਕਾਰੀ ਨਾਲ ਖੂਬ ਸਮਾਂ ਬੰਨਿਆ ।ਸਾਰਾ ਸਮਾਗਮ ਬਹੁਤ ਹੀ ਨਿਵੇਕਲੇ ਢੰਗ ਨਾਲ ਨੇਪਰੇ ਚੜਿਆ । ਕਾਲਜ ਇਸ ਕਾਰਜ ਨੂੰ ਉਲੀਕਣ ਵਿੱਚ ਵਧਾਈ ਦਾ ਪਾਤਰ ਹੈ ।