
ਸਮਾਜ ਸੇਵਕ ਪੁਨੀਤ ਗੋਪਤਾ ਗੋਪੀ ਨੇ ਵੰਡੇ ਆਪਣੀ ਮਾਤਾ ਊਸ਼ਾ ਕਿਰਨ ਦੀ ਬਰਸੀ `ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਗਰਮ ਕੱਪੜੇ
- by Jasbeer Singh
- December 25, 2024

ਸਮਾਜ ਸੇਵਕ ਪੁਨੀਤ ਗੋਪਤਾ ਗੋਪੀ ਨੇ ਵੰਡੇ ਆਪਣੀ ਮਾਤਾ ਊਸ਼ਾ ਕਿਰਨ ਦੀ ਬਰਸੀ `ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਗਰਮ ਕੱਪੜੇ ਪਟਿਆਲਾ, 25 ਦਸੰਬਰ : ਸਮਾਜ ਸੇਵਕ ਪੁਨੀਤ ਗੋਪਤਾ ਗੋਪੀ ਵਲੋ਼ ਆਪਣੀ ਮਾਤਾ ਊਸ਼ਾ ਕਿਰਨ ਦੀ ਬਰਸੀ `ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਗਰਮ ਕੱਪੜੇ ਵੰਡੇ ਗਏ, ਜਿਸ ਦੀ ਸ਼ੁਰੂਆਤ ਸਮਾਜ ਸੇਵਿਕਾ ਸਤਿੰਦਰਪਾਲ ਕੌਰ ਵਾਲੀਆ ਨੇ ਕੀਤੀ । ਇਸ ਮੌਕੇ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੇ ਕਿਹਾ ਕਿ ਪੁਨੀਤ ਗੁਪਤਾ ਗੋਪੀ ਅਤੇ ਉਨ੍ਹਾਂ ਦੇ ਪਿਤਾ ਜੀਵਨ ਨਾਲ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਹਮੇਸ਼ਾ ਹੀ ਅਹਿਮ ਯੋਗਦਾਨ ਪਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਮਰੀਜ਼ ਅਜਿਹੇ ਹਨ, ਜਿਨ੍ਹਾਂ ਦੇ ਕੋਲ ਸਰਦੀ ਤੋਂ ਬਚਣ ਲਈ ਗਰਮ ਕੱਪੜੇ ਨਹੀਂ ਹਨ, ਇਸ ਲਈ ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰਨ ਵਾਲੇ ਯਸ਼ ਪਵਾਰ ਅਤੇ ਰੰਜੂ ਮਲਹੋਤਰਾਂ ਤੋਂ ਇਸ ਸਬੰਧੀ ਜਾਣਕਾਰੀ ਮੰਗ ਕੀਤੀ ਅਤੇ ਇਸ ਤੋਂ ਬਾਅਦ ਪੁਨੀਤ ਗੁਪਤਾ ਗੋਪੀ ਅਤੇ ਉਨ੍ਹਾਂ ਦੇ ਪਿਤਾ ਜੀਵਨ ਲਾਲ ਗੁਪਤਾ ਨੇ ਆ ਕੇ ਮਰੀਜ਼ਾ ਨੂੰ ਗਰਮ ਕੱਪੜੇ ਵੰਡੇ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੁਨੀਤ ਗੁਪਤਾ ਗੋਪੀ ਵੱਲੋਂ ਗਊ ਸੇਵਾ ਵਿਚ ਅਹਿਮ ਯੋਗਦਾਨ ਪਾਇਆ ਜਾਂਦਾ ਹੈ । ਸਮਾਜ ਸੇਵਾ ਦੇ ਲਈ ਉਨ੍ਹਾਂ ਦੇਸ਼ ਭਰ ਦੀਆਂ ਸੰਸਥਾਵਾਂ ਵੱਲੋਂ ਕਈ ਵਾਰ ਵੱਖ-ਵੱਖ ਅਵਾਰਡਾਂ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਯਸ਼ ਪਵਾਰ, ਰੰਜੂ ਮਲਹੋਤਰਾ, ਜਸਪਾਲ ਪਟਿਆਲਵੀ ਵੀ ਹਾਜ਼ਰ ਸਨ ।