
ਸ. ਹਰਦਮ ਸਿੰਘ ਪਬਲਿਕ ਸਕੂਲ, ਜਿੰਦਲਪੁਰ ਵਲੋਂ ਸਾਲਾਨਾ ਸਪੋਰਟਸ ਮੀਟ ਕਰਵਾਈ
- by Jasbeer Singh
- December 25, 2024

ਸ. ਹਰਦਮ ਸਿੰਘ ਪਬਲਿਕ ਸਕੂਲ, ਜਿੰਦਲਪੁਰ ਵਲੋਂ ਸਾਲਾਨਾ ਸਪੋਰਟਸ ਮੀਟ ਕਰਵਾਈ ਜੇਤੂ ਬੱਚਿਆਂ ਨੂੰ ਦਿਤੇ ਇਨਾਮ, ਨੈਸ਼ਨਲ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ ਨਾਭਾ : ਅੱਜ ਸ. ਹਰਦਮ ਸਿੰਘ ਪਬਲਿਕ ਸਕੂਲ, ਜਿੰਦਲਪੁਰ ਵਿਖੇ ਸਾਲਾਨਾ ਸਪੋਰਟਸ ਮੀਟ ਹੋਈ । ਇਸ ਮੌਕੇ ਮੁੱਖ ਮਹਿਮਾਨ ਵੱਜੋਂ ਰਵਿੰਦਰ ਤਲਵਾਰ ਸੈਕਟਰੀ ਡੀ. ਏ. ਵੀ.ਕਾਲਜ ਮੈਨੇਜਿੰਗ ਕਮੇਟੀ, ਵੱਲੋਂ ਸ਼ਿਰਕਤ ਕੀਤੀ ਗਈ ਪ੍ਰੋਗਰਾਮ ਦੀ ਸੁਰੂਆਤ ਬੱਚਿਆਂ ਨੇ ਗਣੇਸ਼ ਵੰਦਨਾਂ ਨਾਲ ਕੀਤੀ ਮੁੱਖ ਮਹਿਮਾਨ ਤੇ ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ, ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਜਖ਼ਮੀ, ਮੈਨੇਜਰ ਨਾਜਰ ਸਿੰਘ ਟਿਵਾਣਾ ਨੇ ਹਵਾ 'ਚ ਗੁਬਾਰੇ ਉਡਾ ਕੇ ਖੇਡਾਂ ਸੁਰੂ ਕਰਨ ਦੀ ਇਜਾਜਤ ਦਿੱਤੀ ਬੱਚਿਆਂ ਨੇ ਫਲੈਗ ਮਾਰਚ ਕਰਕੇ ਸਲਾਮੀ ਦਿੱਤੀ । ਸਪੋਰਟਸ ਮੀਟ ਵਿੱਚ ਚਾਰੇ ਹਾਊਸ ਦੇ ਬੱਚਿਆਂ ਨੇ 100 ਮੀਟਰ ਰੇਸ, 200 ਮੀਟਰ ਰੇਸ, 400 ਮੀਟਰ ਰੇਸ, ਰਿਲੇਅ ਰੇਸ, ਸ਼ਾਟ-ਪੁੱਟ, ਜੈਵਲੀਨ ਥਰੋ, ਡਿਸਕਸ ਥਰੋ ਦੇ ਮੁਕਾਬਲੇ ਕਰਵਾਏ ਗਏ । ਇਸ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜੇਤੂ ਬੱਚਿਆਂ ਨੂੰ ਵਿਕਟਰੀ ਸਟੈਂਡ ਤੇ ਇਨਾਮ ਦਿੱਤੇ ਗਏ ਜਿਹੜੇ ਬੱਚਿਆਂ ਨੇ ਨੈਸ਼ਨਲ ਖੇਡਾ ਵਿੱਚ ਭਾਗ ਲਿਆ । ਉਹਨਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਸਾਰੇ ਬੱਚਿਆਂ ਨੇ ਇਨ੍ਹਾਂ ਮੁਕਾਬਲਿਆਂ *ਚ ਵਧ ਚੜ੍ਹ ਕੇ ਹਿੱਸਾ ਲਿਆ ਸਾਰੇ ਅਧਿਆਪਕਾਂ ਤੇ ਬੱਚਿਆਂ ਨੇ ਇਨ੍ਹਾਂ ਮੁਕਾਬਲਿਆਂ ਦਾ ਬਹੁਤ ਆਨੰਦ ਮਾਣਿਆਂ ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ, ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਜਖ਼ਮੀ, ਮੈਨੇਜਰ ਨਾਜਰ ਸਿੰਘ ਟਿਵਾਣਾ ਵੱਲੋਂ ਖੇਡਣ ਵਾਲੇ ਬੱਚਿਆਂ ਨੂੰ ਸ਼ਾਬਾਸ ਦਿੱਤੀ ਤੇ ਅੱਗੇ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਗਈ । ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਜਖ਼ਮੀ ਤੇ ਚੇਅਰਮੈਨ ਸ. ਸੁਰਿੰਦਰ ਸਿੰਘ ਟਿਵਾਣਾ ਵੱਲੋਂ ਬੱਚਿਆਂ ਨੂੰ ਸਪੋਰਟਸ ਮੀਟ ਦੀ ਵਧਾਈ ਦਿੱਤੀ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦਾ ਸਿਹਰਾ ਸਮੂਹ ਸਟਾਫ਼ ਦੇ ਸਿਰ ਜਾਂਦਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.