
ਸਮਾਜ-ਸੇਵੀ ਪੁਨੀਤ ਗੁਪਤਾ ਗੋਪੀ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨਿਤ
- by Jasbeer Singh
- March 4, 2025

ਸਮਾਜ-ਸੇਵੀ ਪੁਨੀਤ ਗੁਪਤਾ ਗੋਪੀ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨਿਤ ਪਟਿਆਲਾ, 4 ਮਾਰਚ : ਸ਼ਹਿਰ ਵਿਚ ਮਹਾਸ਼ਿਵਰਾਤਰੀ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਸਮਾਜ-ਸੇਵਕ ਪੁਨੀਤ ਗੁਪਤਾ ਗੋਪੀ ਨੂੰ ਸਨਮਾਨਿਤ ਕੀਤਾ ਗਿਆ । ਪੁਨੀਤ ਗੁਪਤਾ ਗੋਪੀ ਹਮੇਸ਼ਾ ਸਮਾਜਿਕ ਅਤੇ ਧਾਰਮਿਕ ਕੰਮਾਂ 'ਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਜ਼ਰੂਰਤਮੰਦਾਂ ਲੋਕਾਂ ਦੀ ਮਦਦ ਵੀ ਕਰਦੇ ਹਨ । ਇਸ ਮੌਕੇ ਸਮਾਜ-ਸੇਵਕ ਪੁਨੀਤ ਗੁਪਤਾ ਗੋਪੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਥੇ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਾ ਚਾਹੀਦਾ ਹੈ, ਉੱਥੇ ਹੀ ਸਾਨੂੰ ਜ਼ਰੂਰਤਮੰਦਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ । ਕਿਉਂਕਿ ਆਮ ਲੋਕਾਂ ਵਿਚ ਹੀ ਪਰਮਾਤਮਾ ਵਸਦਾ ਹੈ ਅਤੇ ਨਰ ਸੇਵਾ ਨੂੰ ਹੀ ਨਾਰਾਇਣ ਸੇਵਾ ਮੰਨਿਆ ਜਾਂਦਾ ਹੈ। ਪੁਨੀਤ ਗੁਪਤਾ ਗੋਪੀ ਨੇ ਕਿਹਾ ਕਿ ਸਾਨੂੰ ਸਾਰਿਆਂ ਆਪਣੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ । ਦੱਸਣਯੋਗ ਹੈ ਕਿ ਪੁਨੀਤ ਗੁਪਤਾ ਗੋਪੀ ਨੇ ਕੋਰੋਨਾਕਾਲ ਅਤੇ ਫਿਰ ਹੜ੍ਹਾਂ ਚ ਵੱਡੇ ਪੱਧਰ ਤੇ ਸਮਾਜ-ਸੇਵਾ ਕੀਤੀ । ਹਾਲ ’ਚ ਉਨ੍ਹਾਂ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਮਰੀਜ਼ਾਂ ਨੂੰ ਗਰਮ ਕੱਪੜੇ ਵੀ ਵੰਡੇ ਸਨ। ਸਮਾਜ-ਸੇਵਾ ’ਚ ਯੋਗਦਾਨ ਲਈ ਹੁਣ ਤੱਕ ਪੁਨੀਤ ਗੁਪਤਾ ਗੋਪੀ ਦਰਜ਼ਨਾਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ ।