
ਸਮਾਜ ਸੇਵਕ ਪੁਨੀਤ ਗੁਪਤਾ ਗੋਪੀ ਆਜ਼ਾਦੀ ਦਿਵਸ ਮੌਕੇ ਸਨਮਾਨਿਤ ਕਰਦੇ ਹੋਏ
- by Jasbeer Singh
- August 19, 2024

ਸਮਾਜ ਸੇਵਕ ਪੁਨੀਤ ਗੁਪਤਾ ਗੋਪੀ ਆਜ਼ਾਦੀ ਦਿਵਸ ਮੌਕੇ ਸਨਮਾਨਿਤ ਕਰਦੇ ਹੋਏ ਪਟਿਆਲਾ : ਪ੍ਰਸਿੱਧ ਸਮਾਜ ਸੇਵੀ ਪੁਨੀਤ ਗੁਪਤਾ ਗੋਪੀ ਨੂੰ ਆਜ਼ਾਦੀ ਦਿਵਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜ਼ਿਲ੍ਹਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਪੁਨੀਤ ਗੁਪਤਾ ਨੂੰ ਸਰਕਾਰ ਵੱਲੋਂ ਤੀਜੀ ਵਾਰ ਸਨਮਾਨਿਤ ਕੀਤਾ ਗਿਆ। ਪੁਨੀਤ ਗੁਪਤਾ ਗੋਪੀ ਅਜੋਕੇ ਸਮੇਂ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਕਾਫੀ ਕੰਮ ਕਰ ਰਹੇ ਹਨ। ਉਸ ਨੂੰ ਵਾਤਾਵਰਨ ਦੀ ਸੰਭਾਲ, ਲੋੜਵੰਦਾਂ ਦੀ ਸੇਵਾ, ਖਾਸ ਕਰਕੇ ਕਰੋਨਾ ਦੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ । ਪੁਨੀਤ ਗੁਪਤਾ ਗੋਪੀ ਨੂੰ ਪੰਜਾਬ ਤੋਂ ਇਲਾਵਾ ਦਿੱਲੀ ਅਤੇ ਮੁੰਬਈ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਪਣੇ ਕੰਮਾਂ ਲਈ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਪੁਨੀਤ ਗੁਪਤਾ ਗੋਪੀ ਨੇ ਕਿਹਾ ਕਿ ਉਹ ਸਮਾਜ ਸੇਵਾ ਦੇ ਕੰਮ ਕਰਨ ਨੂੰ ਆਪਣਾ ਫਰਜ਼ ਸਮਝਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਸਰਕਾਰ ਵੱਲੋਂ ਅਵਾਰਡ ਦੇ ਰੂਪ 'ਚ ਪ੍ਰਸ਼ੰਸਾ ਮਿਲਦੀ ਹੈ ਤਾਂ ਇਸ ਨਾਲ ਉਨ੍ਹਾਂ ਦਾ ਮਨੋਬਲ ਜ਼ਰੂਰ ਵਧਦਾ ਹੈ ਅਤੇ ਉਨ੍ਹਾਂ ਨੂੰ ਹੋਰ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਯੋਗ ਵਿਅਕਤੀਆਂ ਨੂੰ ਦੂਜਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।