

ਖਾਲਸਾ ਕਾਲਜ ਪਟਿਆਲਾ ਵਿੱਚ ਮਨਾਇਆ ਗਿਆ ਵਿਸ਼ਵ ਸਾਗਰ ਦਿਨ ਪਟਿਆਲਾ : ਖਾਲਸਾ ਕਾਲਜ ਪਟਿਆਲਾ ਦੇ ਐਨ.ਸੀ.ਸੀ. ਨੇਵੀ ਅਤੇ ਏਅਰ ਵਿੰਗ ਵੱਲੋਂ, ਕਮਾਂਡਿੰਗ ਅਫਸਰ 1 ਪੰਜਾਬ, ਨੰਗਲ ਅਤੇ 3 ਪੰਜਾਬ, ਪਟਿਆਲਾ ਦੇ ਨਿਰਦੇਸ਼ ਹੇਠ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉਭਾ ਦੀ ਅਗਵਾਈ ਅਧੀਨ, ਵਿਸ਼ਵ ਮਹਾਸਾਗਰ ਦਿਵਸ ਮਨਾਇਆ। ਇਸ ਮੌਕੇ ’ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਬਾਟਨੀ ਵਿਭਾਗ ਦੇ ਮੁਖੀ ਪ੍ਰੋ.ਰਾਜਦੀਪ ਸਿੰਘ ਧਾਲੀਵਾਲ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਪ੍ਰੋ. ਧਾਲੀਵਾਲ ਨੇ ਸਮੁੰਦਰਾਂ ਦੀ ਸੰਭਾਲ ਲਈ ਸਾਂਝੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ ਅਤੇ ਵਿਗਿਆਨਕ ਤਰੀਕੇ ਨਾਲ ਸਮਝਾਇਆ ਕਿ ਕਿਵੇਂ ਮਨੁੱਖੀ ਤਰੱਕੀ ਨੇ ਪਾਣੀ, ਹਵਾ ਅਤੇ ਕੁਦਰਤੀ ਸਰੋਤਾਂ ਨਾਲ ਖੇਡ ਕੇ ਜੀਵਨ ਦੇ ਸੰਤੁਲਨ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਉਹਨਾਂ ਦੱਸਿਆ ਕਿ ਸਮੁੰਦਰਾਂ ਦੇ ਪਾਣੀ ਹੇਠ ਬਹੁਤ ਸਾਰੀਆਂ ਪ੍ਰਜਾਤੀਆਂ ਦੇ ਬੂਟੇ ਪਾਏ ਜਾਂਦੇ ਹਨ ਜਿਨਾਂ ਉੱਪਰ ਬਹੁਤ ਸਾਰੇ ਜੀਵ ਜੰਤੂ ਆਪਣਾ ਰਹਿਣ ਬਸੇਰਾ ਕਰਦੇ ਹਨ, ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਕਾਲਜ ਅਤੇ ਆਲੇ ਦੁਆਲੇ ਦੇ ਵਾਤਾਵਰਣ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਵਾਤਾਵਰਨ ਪ੍ਰਤੀ ਚੇਤਨਾ ਹੀ ਇੱਕ ਚੰਗੇ ਤੇ ਤੰਦਰੁਸਤ ਸਮਾਜ ਸਿਰਜਣ ਵਿੱਚ ਸਹਾਈ ਹੋ ਸਕਦੀ ਹੈ, ਸੈਮੀਨਾਰ ਦੌਰਾਨ, ਐਨ.ਸੀ.ਸੀ. ਕੈਡਟ ਮਨਦੀਪ ਕੌਰ, ਜਸਨੂਰ ਕੌਰ, ਅਦਰਸ਼ਪ੍ਰੀਤ ਕੌਰ ਅਤੇ ਅਮਨਦੀਪ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੈਮੀਨਾਰ ਦੀ ਥੀਮ ’ਤੇ ਪੋਸਟਰ ਬਣਾਏ, ਤਾਂ ਜੋ ਸਮਾਜ ਵਿੱਚ ਜਾਗਰੂਕਤਾ ਫੈਲਾਈ ਜਾ ਸਕੇ। ਸੈਮੀਨਾਰ ਦੇ ਅੰਤ ਵਿੱਚ, ਖਾਲਸਾ ਕਾਲਜ ਦੇ ਐਨ.ਸੀ.ਸੀ. ਏਅਰ ਅਤੇ ਨੇਵੀ ਵਿੰਗ ਦੇ ਅਧਿਕਾਰੀ ਫਲਾਇੰਗ ਅਫਸਰ ਪ੍ਰੋ. ਬਲਦੇਵ ਸਿੰਘ ਅਤੇ ਸਬ ਲੈਫਟੀਨੈਂਟ ਡਾ. ਸਰਬਜੀਤ ਸਿੰਘ ਨੇ ਸੈਮੀਨਾਰ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।