ਪਤਨੀ ਨੂੰ ਛੱਡ ਜਵਾਈ ਨੇ ਸੱਸ ਨਾਲ ਕਰਵਾਇਆ ਭੱਜ ਕੇ ਵਿਆਹ
ਉੱਤਰ ਪ੍ਰਦੇਸ਼, 8 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਇਕ ਜਵਾਈ ਨੇ ਪਤਨੀ ਨੂੰ ਛੱਡ ਕੇ ਆਪਣੀ ਸੱਸ ਨਾਲ ਹੀ ਭੱਜ ਕੇ ਵਿਆਹ (Marriage) ਕਰਵਾ ਲਿਆ ਹੈ ।
ਕੀ ਹੈ ਪੂਰਾ ਮਾਮਲਾ
ਮੀਡੀਆ ਰਿਪੋਰਟਾਂ ਅਨੁਸਾਰ ਉਕਤ ਘਟਨਾ ਉਤਰ ਪ੍ਰਦੇਸ਼ ਦੇ ਕਾਨਪੁਰ (Kanpur) ਦਿਹਾਤੀ ਦੇ ਅਕਬਰਪੁਰ ਇਲਾਕੇ ਵਿੱਚ ਵਾਪਰੀ ਦੱਸੀ ਜਾਂਦੀ ਹੈ । ਉਸਦੀ ਧੀ ਦੇ ਵਿਆਹ ਤੋਂ ਬਾਅਦ ਜਵਾਈ (son in law) ਅਕਸਰ ਆਪਣੇ ਸਹੁਰੇ ਘਰ ਜਾਂਦਾ ਸੀ ਤੇ ਇਸ ਸਮੇਂ ਦੌਰਾਨ ਉਸਦੀ ਸੱਸ (Mother-in-law) ਨਾਲ ਉਨ੍ਹਾਂ ਦੀ ਗੱਲਬਾਤ ਵਧ ਗਈ ਅਤੇ ਉਹ ਹੌਲੀ-ਹੌਲੀ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ । ਬਾਕੀ ਪਰਿਵਾਰ ਇਸ ਰਿਸ਼ਤੇ ਤੋਂ ਅਣਜਾਣ ਸੀ ।
ਘਟਨਾ ਨੇ ਕਰ ਦਿੱਤਾ ਸਭ ਨੂੰ ਹੈਰਾਨ
ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਜੋ ਜਵਾਈ ਵਲੋਂ ਹੀ ਸੱਸ ਨਾਲ ਕੋਰਟ ਮੈਰਿਜ (Court Marriage) ਕਰਵਾਉਣ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ । ਰਿਸ਼ਤਿਆਂ ਦੇ ਨਿਯਮਾਂ ਅਤੇ ਸਮਾਜਿਕ ਪਰੰਪਰਾਵਾਂ ਦੀ ਉਲੰਘਣਾ ਕਰਨ ਵਾਲੀ ਇਸ ਕਹਾਣੀ ਦੀ ਪੂਰੇ ਖੇਤਰ ਵਿੱਚ ਚਰਚਾ ਹੋ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇੱਕ ਜਵਾਈ ਆਪਣੀ ਸੱਸ ਦੀ ਸੁੰਦਰਤਾ ਅਤੇ ਸੁਭਾਅ ਤੋਂ ਇੰਨਾਂ ਮੋਹਿਤ ਹੋ ਗਿਆ ਸੀ ਕਿ ਉਹ ਨੇੜੇ ਹੋ ਗਏ । ਬਾਅਦ ਵਿੱਚ ਉਨ੍ਹਾਂ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ ਅਤੇ ਘਰ ਛੱਡ ਦਿੱਤਾ। ਬਾਅਦ ਵਿੱਚ ਉਨ੍ਹਾਂ ਨੇ ਅਦਾਲਤ ਵਿੱਚ ਵਿਆਹ ਕਰਵਾ ਲਿਆ ।
