
-1725881127.jpg)
ਪੰਜਾਬ ( ਬਰੀਵਾਲਾ) : ਜ਼ਿਲ੍ਹਾ ਪੁਲਸ ਨੇ ਥਾਣਾ ਬਰੀਵਾਲਾ ਦੇ ਪਿੰਡ ਮਰਾੜ ਕਲਾਂ ਵਿੱਚ ਕਿਸਾਨ ਦੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਪੁੱਤਰ ਪਿਆਰਜੀਤ ਸਿੰਘ ਨੇ ਆਪਣੇ ਪਿਤਾ ਲਖਬੀਰ ਸਿੰਘ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁਦ ਹੀ ਕਾਰ ਦੀ ਭੰਨਤੋੜ ਕਰਕੇ ਇਸ ਮਾਮਲੇ ਨੂੰ ਲੁੱਟ ਦੀ ਵਾਰਦਾਤ ਦੱਸ ਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।ਐਸਐਸਪੀ ਤੁਸ਼ਾਰ ਗੁਪਤਾ ਅਨੁਸਾਰ ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਆਨਲਾਈਨ ਰੰਮੀ ਗੇਮ ਵਿੱਚ 25 ਲੱਖ ਰੁਪਏ ਗੁਆ ਲਏ ਸਨ ਅਤੇ ਉਸ ਦਾ ਪਿਤਾ ਲਖਬੀਰ ਸਿੰਘ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਯੋਜਨਾਬੱਧ ਤਰੀਕੇ ਨਾਲ ਆਪਣੇ ਪਿਤਾ ਦਾ ਕਤਲ ਕਰਕੇ ਮਾਮਲਾ ਲੁੱਟ ਦਾ ਦੱਸ ਦਿੱਤਾ। ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।