
ਲੁਬਾਣਾ ਟੇਕੂ ਵਿਖੇ ਸ਼ਾਮਲਾਤ ਜ਼ਮੀਨ ਦੀ ਬੋਲੀ ਅਮਨ ਅਮਾਨ ਨਾਲ ਨੇਪਰੇ ਚੜੀ
- by Jasbeer Singh
- May 19, 2025

ਲੁਬਾਣਾ ਟੇਕੂ ਵਿਖੇ ਸ਼ਾਮਲਾਤ ਜ਼ਮੀਨ ਦੀ ਬੋਲੀ ਅਮਨ ਅਮਾਨ ਨਾਲ ਨੇਪਰੇ ਚੜੀ ਨਾਭਾ 19 ਮਈ : ਹਲਕਾ ਦਿਹਾਤੀ ਪਟਿਆਲਾ ਦੇ ਪਿੰਡ ਲੁਬਾਣਾ ਟੇਕੂ ਦੀ ਸ਼ਾਮਲਾਤ ਜ਼ਮੀਨ ਦੀ ਬੋਲੀ ਡੀ ਡੀ ਪੀ ਓ ਸਵਿੰਦਰ ਸਿੰਘ ਦੀ ਦੇਖ ਰੇਖ ਹੇਠ ਤੇ ਸਰਪੰਚ ਬਲਵਿੰਦਰ ਕੋਰ ਪਤਨੀ ਚਮਕੋਰ ਸਿੰਘ ਦੀ ਅਗਵਾਈ ਚ ਗ੍ਰਾਮ ਪੰਚਾਇਤ ਵਲੋਂ ਕਰਵਾਈ ਗਈ ਜ਼ੋ ਅਮਨ ਅਮਾਨ ਨਾਲ ਨੇਪਰੇ ਚੜੀ ਇਸ ਮੋਕੇ ਸਰਪੰਚ ਬਲਵਿੰਦਰ ਕੋਰ ਨੇ ਦੱਸਿਆ ਕਿ ਸ਼ਾਮਲਾਤ ਦੇ ਸਾਰੇ ਜਰਨਲ ਤੇ ਐਸ ਸੀ ਕੋਟੇ ਦੇ ਪਲਾਟ ਪੰਚਾਇਤੀ ਵਿਭਾਗ ਦੀਆ ਸ਼ਰਤਾਂ ਮੁਤਾਬਕ ਚਕੋਤੇਦਾਰਾ ਵਲੋਂ ਬੋਲੀ ਦੇ ਕੇ ਲਏ ਗਏ ਹਨ ਇਹ ਨਵੀਂ ਬਣੀ ਪੰਚਾਇਤ ਦੇ ਕੋਰਮ ਚ ਪਹਿਲੀ ਬੋਲੀ ਹੈ ਜਿਸ ਦੀ ਆਮਦਨ ਨਾਲ ਪਿੰਡ ਦੇ ਸਰਬਪੱਖੀ ਵਿਕਾਸ ਕੀਤੇ ਜਾਣਗੇ ਇਸ ਮੋਕੇ ਪੰਚਾਇਤ ਸੈਕਟਰੀ ਗੁਰਪ੍ਰੀਤ ਸਿੰਘ,ਸਰਪੰਚ ਬਲਵਿੰਦਰ ਕੋਰ ਪਤਨੀ ਚਮਕੋਰ ਸਿੰਘ, ਸਵਰਨ ਕੋਰ ਪਤਨੀ ਚਰਨ ਸਿੰਘ,ਬਲਵਿੰਦਰ ਕੋਰ ਪਤਨੀ ਗੁਰਮੀਤ ਸਿੰਘ,ਅੱਛਰੂ ਰਾਮ,ਸੰਦੀਪ ਕੋਰ ਪਤਨੀ ਬਹਾਦਰ ਸਿੰਘ,ਨਿਰਭੈ ਸਿੰਘ,ਅਵਤਾਰ ਸਿੰਘ,ਕਮਲਜੀਤ ਕੋਰ ਪਤਨੀ ਨਰਿੰਦਰ ਸਿੰਘ,ਜਿੰਦਰ ਸਿੰਘ,ਬਘੇਲ ਸਿੰਘ ਸਾਰੇ ਪੰਚ ਮੱਖਣ ਤੋਂ ਇਲਾਵਾ ਮੱਖਣ ਸਿੰਘ ਫੋਜੀ, ਹਾਕਮ ਸਿੰਘ ਸਾਬਕਾ ਸਰਪੰਚ,ਦਰਸ਼ਨ ਸਿੰਘ ਨੰਬਰਦਾਰ ਤੇ ਪਿੰਡ ਵਾਸੀ ਹਾਜ਼ਰ ਸਨ