post

Jasbeer Singh

(Chief Editor)

Patiala News

ਵਿਸ਼ਵ ਜਾਗ੍ਰਿਤੀ ਮਿਸ਼ਨ ਪਟਿਆਲਾ ਮੰਡਲ ਵੱਲੋਂ ਵਿਸ਼ੇਸ਼ ਸਤਿਸੰਗ ਦਾ ਆਯੋਜਨ

post-img

ਵਿਸ਼ਵ ਜਾਗ੍ਰਿਤੀ ਮਿਸ਼ਨ ਪਟਿਆਲਾ ਮੰਡਲ ਵੱਲੋਂ ਵਿਸ਼ੇਸ਼ ਸਤਿਸੰਗ ਦਾ ਆਯੋਜਨ ਸਰਹਿੰਦ ਵਿੱਚ ਚਾਰ ਰੋਜ਼ਾ ਵਿਸ਼ਾਲ ਭਗਤੀ ਸਤਿਸੰਗ ਦਾ ਆਯੋਜਨ ਪਟਿਆਲਾ : ਅੱਜ ਸਥਾਨਕ ਗੋਵਿੰਦ ਬਾਗ ਆਸ਼ਰਮ ਰਾਜਪੁਰ ਰੋਡ ਵਿਖੇ ਵਿਸ਼ਵ ਜਾਗ੍ਰਿਤੀ ਮਿਸ਼ਨ ਪਟਿਆਲਾ ਮੰਡਲ ਵੱਲੋਂ ਵਿਸ਼ੇਸ਼ ਸਤਿਸੰਗ ਕਰਵਾਇਆ ਗਿਆ ਜਿਸ ਵਿੱਚ 500 ਤੋਂ ਵੱਧ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਸਤਿਸੰਗ ਵਿਚ ਅਚਾਰੀਆ ਰਾਕੇਸ਼ ਦਿਵੇਦੀ ਅਤੇ ਉਨ੍ਹਾਂ ਦੇ ਚੇਲੇ ਆਨੰਦ ਧਾਮ ਆਸ਼ਰਮ, ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਨੇ ਆਪਣੇ ਉਪਦੇਸ਼ ਨਾਲ ਹਾਜ਼ਰ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ ਅਤੇ ਪੂਜਯ ਗੁਰੂਦੇਵ ਆਚਾਰੀਆ ਸੁਧਾਂਸ਼ੂ ਜੀ ਮਹਾਰਾਜ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂਦੇਵ ਦੀ ਤਰਫ਼ੋਂ ਆਨੰਦ ਧਾਮ ਆਸ਼ਰਮ ਵਿਖੇ 16 ਤੋਂ 19 ਅਕਤੂਬਰ ਤੱਕ ਸ਼੍ਰੀ ਗਣੇਸ਼ ਲਕਸ਼ਮੀ ਮਹਾਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਚਾਰੀਆ ਰਾਕੇਸ਼ ਦਿਵੇਦੀ ਨੇ ਦੱਸਿਆ ਕਿ ਗੁਰੂਦੇਵ ਨੇ ਕਿਹਾ ਕਿ ਹਰ ਸ਼ਰਧਾਲੂ ਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਵੱਲੋਂ ਵਰਦਾਨ ਸਿੱਧੀ ਸਾਧਨਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ 17 ਅਕਤੂਬਰ ਨੂੰ ਆਨੰਦ ਧਾਮ ਆਸ਼ਰਮ ਦਿੱਲੀ ਵਿਖੇ ਹੈ। ਸ਼ਰਧਾਲੂ ਇਸ ਯੱਗ ਵਿੱਚ ਭਾਗ ਲੈ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਨ। ਵਿਸ਼ਵ ਜਾਗ੍ਰਿਤੀ ਮਿਸ਼ਨ ਪਟਿਆਲਾ ਮੰਡਲ ਦੇ ਮੁਖੀ ਸ੍ਰੀ ਅਜੇ ਅਲੀਪੁਰੀਆ ਨੇ ਦੱਸਿਆ ਕਿ ਨਵਰਾਤਰੀ ਦੇ ਪਵਿੱਤਰ ਮੌਕੇ 'ਤੇ ਗੁਰੂਦੇਵ ਜੀ ਆਚਾਰੀਆ ਸੁਧਾਂਸ਼ੂ ਜੀ ਮਹਾਰਾਜ 3 ਅਕਤੂਬਰ ਤੋਂ 6 ਅਕਤੂਬਰ ਤੱਕ ਚਾਰ ਰੋਜ਼ਾ ਵਿਰਾਟ ਭਗਤੀ ਸਤਿਸੰਗ ਦੌਰਾਨ ਸਰਹਿੰਦ ਆ ਕੇ ਸੰਗਤਾਂ ਨੂੰ ਪ੍ਰਵਚਨਾਂ ਨਾਲ ਨਿਹਾਲ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੀਆਂ ਤਿਆਰੀਆਂ ਅਤੇ ਪ੍ਰਬੰਧ ਪੂਰੇ ਜ਼ੋਰਾਂ ’ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਪਟਿਆਲਾ ਤੋਂ 500 ਤੋਂ ਵੱਧ ਸ਼ਰਧਾਲੂ ਸਤਿਸੰਗ ਵਿੱਚ ਸ਼ਾਮਲ ਹੋਣ ਲਈ ਸਰਹਿੰਦ ਜਾਣਗੇ। ਇਸ ਦੇ ਲਈ ਪਟਿਆਲਾ ਮੰਡਲ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਮੁਫ਼ਤ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਤਿਸੰਗ ਸਵੇਰੇ 8:30 ਤੋਂ 11:00 ਵਜੇ ਤੱਕ ਅਤੇ ਸ਼ਾਮ 4:30 ਤੋਂ 7:00 ਵਜੇ ਤੱਕ ਹੋਵੇਗਾ। ਸਤਿਸੰਗ ਦਾ ਸਥਾਨ ਰਾਣਾ ਹੈਰੀਟੇਜ ਬਾਈਪਾਸ ਰੋਡ, ਸਰਹਿੰਦ ਹੈ। ਇਸ ਤੋਂ ਇਲਾਵਾ ਲੰਗਰ ਸੇਵਾ, ਜੁੱਤੀ ਸੇਵਾ, ਜਲ ਸੇਵਾ, ਟਰੈਫਿਕ ਕੰਟਰੋਲ ਸੇਵਾ ਆਦਿ ਸਤਿਸੰਗ ਸੇਵਾ ਲਈ 100 ਤੋਂ ਵੱਧ ਸ਼ਰਧਾਲੂ ਸਰਹਿੰਦ ਜਾਣਗੇ। ਸ਼੍ਰੀ ਅਜੇ ਅਲੀਪੁਰੀਆ ਨੇ ਦੱਸਿਆ ਕਿ ਸਤਿਸੰਗ ਦੌਰਾਨ ਗੁਰੁਦੇਵ ਵੱਲੋਂ ਵਰਦਾਨ ਸਿੱਧੀ ਯੱਗ ਵੀ ਕਰਵਾਇਆ ਜਾਵੇਗਾ । ਅੱਜ ਦੇ ਸਤਿਸੰਗ ਵਿੱਚ ਸ਼੍ਰੀ ਪ੍ਰਦੀਪ ਗਰਗ, ਸੁਨੀਲ ਗੁਪਤਾ, ਸਤੀਸ਼ ਸ਼ਰਮਾ, ਅਜੈ ਖੰਨਾ, ਰਵੀ ਆਨੰਦ, ਸੰਜੇ ਬਾਂਸਲ, ਨਰੇਸ਼ ਧਮੀਜਾ, ਕਰਨ ਧਮੀਜਾ, ਯਸ਼ਪਾਲ ਕੱਕੜ, ਜੀ.ਕੇ ਵਰਮਾ, ਸ਼ਵਿੰਦਰ ਮਹਿਤਾ, ਡਾ: ਸ਼ਵਿੰਦਰ ਗੋਇਲ ਅਤੇ ਅਜੈ ਗੁਪਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਤਿਸੰਗ ਦੇ ਅੰਤ ਵਿੱਚ ਆਰਤੀ ਕੀਤੀ ਗਈ ਅਤੇ ਫਿਰ ਸਮੂਹ ਸੰਗਤਾਂ ਲਈ ਭੰਡਾਰਾ ਵੀ ਕਰਵਾਇਆ ਗਿਆ ।

Related Post