post

Jasbeer Singh

(Chief Editor)

Patiala News

ਸਟੇਟ ਕਾਲਜ ਪਟਿਆਲਾ ਵਿਖੇ ਵਿਸ਼ੇਸ਼ ਸਰਸਰੀ ਸੁਧਾਰੀ 2025 ਸਬੰਧੀ ਵੋਟਰ ਜਾਗਰੁਕਤਾ ਕੈਂਪ

post-img

ਸਟੇਟ ਕਾਲਜ ਪਟਿਆਲਾ ਵਿਖੇ ਵਿਸ਼ੇਸ਼ ਸਰਸਰੀ ਸੁਧਾਰੀ 2025 ਸਬੰਧੀ ਵੋਟਰ ਜਾਗਰੁਕਤਾ ਕੈਂਪ ਪਟਿਆਲਾ : ਚੋਣ ਕਮਿਸ਼ਨ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਇਲੈਕਟੋਰਲ ਰੋਲ ਵਿੱਚ ਵਿਸ਼ੇਸ਼ ਸਰਸਰੀ ਸੁਧਾਰੀ ਦਾ ਕੰਮ ਜਾਰੀ ਹੈ ਜੋ ਕਿ 28 ਨਵੰਬਰ ਤੱਕ ਜਾਰੀ ਰਹੇਗਾ । ਇਸ ਦੌਰਾਨ ਨਵੇਂ ਵੋਟਰ ਅਪਣੀ ਵੋਟ ਪੰਜੀਕਰਨ ਲਈ ਆਵੇਦਨ ਕਰ ਸਕਦੇ ਹਨ, ਵੋਟਰ ਰੋਲ ਵਿੱਚ ਹਰ ਪ੍ਰਕਾਰ ਦੀ ਯੋਗ ਸੋਧ, ਅਤੇ ਹਲਕਾਂ ਛੱਡ ਚੁੱਕੇ ਵੋਟਰਾਂ ਦੀ ਵੋਟ ਕੱਟੀ ਜਾ ਸਕਦੀ ਹੈ । ਜਿਲ੍ਹਾਂ ਚੋਣ ਅਫਸਰ, ਪਟਿਆਲਾ ਵੱਲੋਂ ਪੰਜਾਬ ਚੋਣ ਵਿਭਾਗ ਦੇ ਦਿਸ਼ਾ ਨਿਰਦੇਸਾਂ ਅਧੀਨ ਇਨ੍ਹਾਂ ਮੰਤਵਾ ਲਈ ਨਵੰਬਰ ਮਹੀਨੇ ਵਿੱਚ ਚਾਰ ਵਿਸ਼ੇਸ਼ ਬੂਥ ਲੇਵਲ ਕੈਂਪ ਲਗਾਏ ਗਏ ਸਨ । ਇਹ ਜਾਣਕਾਰੀ ਜਿਲ੍ਹਾਂ ਸਵੀਪ ਨੋਡਲ ਅਫਸਰ ਪਟਿਆਲਾ ਡਾ. ਸਵਿੰਦਰ ਸਿੰਘ ਰੇਖੀ, 115-ਪਟਿਆਲਾ ਦੇ ਨੋਡਲ ਅਫਸਰ ਰੁਪਿੰਦਰ ਸਿੰਘ ਅਤੇ ਸਹਾਇਕ ਨੋਡਲ ਅਫਸਰ ਸ਼੍ਰੀ ਮੋਹਿਤ ਕੋਸ਼ਲ ਨੇ ਅੱਜ ਸਰਕਾਰੀ ਕਾਲਜ ਆਫ ਐਜੂਕੇਸ਼ਨ, ਪਟਿਆਲਾ ਦੇ ਵਿਦਿਆਰਥੀਆਂ ਨਾਲ ਇੱਕ ਵਿਸ਼ੇਸ ਕੈਂਪ ਵਿੱਚ ਸਾਂਝੀ ਕੀਤੀ । ਰੁਪਿੰਦਰ ਸਿੰਘ ਨੇ ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੂੰ ਵੋਟਰ ਹੈਲਪ ਲਾਈਨ ਐਪ ਦੀ ਮਦਦ ਰਾਹੀਂ ਬਤੌਰ ਵੋਟਰ ਰਜਿਸਟਰ ਕੀਤਾ । ਕਾਲਜ ਦੀ ਪ੍ਰਿੰਸੀਪਲ ਡਾ. ਦੀਪਿੰਦਰ ਕੌਰ ਨੇ ਸਵੀਪ ਟੀਮ ਦਾ ਕਾਲਜ ਵਿਖੇ ਸਵਾਗਤ ਕੀਤਾ ਅਤੇ ਵਿਦਿਆਰੀਆਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਸਮੂਹਿਕ ਰੂਪ ਵਿੱਚ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਦੇ ਵਿਦਿਆਰਥੀ ਸਵੀਪ ਗਤੀਵਿਧੀਆਂ ਵਿੱਚ ਵੱਧ ਚੜ ਕੇ ਭਾਗ ਲੈਂਦੇ ਹਨ ਅਤੇ ਜਿਲ੍ਹਾਂ ਪ੍ਰਸ਼ਾਸ਼ਨ ਨੂੰ ਹਰ ਪ੍ਰੋਗਰਾਮ ਵਿੱਚ ਸਹਿਯੋਗ ਦਿੰਦੇ ਹਨ । ਸਵੀਪ ਟੀਮ ਪਟਿਆਲਾ ਨੇ ਵਿਦਿਆਰਥੀਆ ਨੂੰ ਉਨ੍ਹਾਂ ਦੀਆਂ ਵੋਟਰ ਜਰੂਰਤਾਂ ਲਈ ਚੋਣ ਕਮਿਸ਼ਨ ਵੱਲੋਂ ਪ੍ਰਦਾਨ ਕੀਤੀਆਂ ਆਨ-ਲਾਈਨ ਸੁਵਿਧਾਵਾਂ ਜਿਵੇਂ ਕਿ ਵੋਟਰ ਹੈਲਪ ਲਾਈਨ ਅਤੇ ਵੈਬਸਾਈਟ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਇਨ੍ਹਾਂ ਦੀ ਵਰਤੋਂ ਕਰਕੇ ਲੋੜ ਅਨੁਸਾਰ ਇਸ ਚੱਲ ਰਹੀ ਸਰਸਰੀ ਸੁਧਾਰੀ ਦਾ ਲਾਭ ਲੈਣ ਦਾ ਸੁਨੇਹਾ ਦਿੱਤਾ ਅਤੇ ਕਾਲਜ ਦੇ ਵਿਦਿਆਰਥੀਆ ਨੂੰ ਸੰਸਥਾ ਦੇ ਕੈਂਪਸ ਅੰਬੇਸਡਰ ਵਜੋਂ ਆਪਣੇ ਪਿੰਡਾਂ ਅਤੇ ਨੇੜਲੇ ਇਲਾਕੇ ਵਿੱਚ ਉਪਰੋਕਤ ਜਾਣਕਾਰੀ ਸਾਂਝੀ ਕਰਨ ਦੀ ਜਿੰਮੇਵਾਰੀ ਦਿੱਤੀ ।

Related Post