ਭਾਰਤੀ ਫੌਜ ਦੀ ਜਾਣਕਾਰੀ ਪਾਕਿਸਤਾਨ ਭੇਜਣ ਵਾਲਾ ਜਾਸੂਸ ਗ੍ਰਿਫ਼ਤਾਰ ਅੰਮ੍ਰਿਤਸਰ, 10 ਫਰਵਰੀ 2026 : ਪੰਜਾਬ ਦੇ ਖੁਫ਼ੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਦੇਰ ਰਾਤ ਪਾਕਿਸਤਾਨ ਨੂੰ ਭਾਰਤੀ ਸੈਨਾ ਦੀਆਂ ਗੁਪਤ ਜਾਣਕਾਰੀਆਂ ਭੋਜਣ ਵਾਲੇ ਜਾਸੂਸ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਦੇ ਹੁਕਮਾਂ `ਤੇ ਜਾਂਚ ਲਈ ਪੁਲਸ ਰਿਮਾਂਡ `ਤੇ ਲਿਆ ਗਿਆ ਹੈ। ਪਿਛਲੇ ਇਕ ਸਾਲ ਤੋਂ ਸੀ ਪਾਕਿਸਤਾਨੀ ਏਜੰਸੀ ਦੇ ਸੰਪਰਕ ਵਿਚ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਹਰਪਾਲ ਸਿੰਘ ਪਿਛਲੇ ਇਕ ਸਾਲ ਤੋਂ ਪਾਕਿਸਤਾਨੀ ਖੁਫ਼ੀਆ ਏਜੰਸੀ ਦੇ ਸੰਪਰਕ ਵਿਚ ਸੀ। ਇਸ ਮਾਮਲੇ ਸਬੰਧੀ ਸੂਚਨਾ ਮਿਲਣ `ਤੇ ਇਕ ਗੁਪਤ ਕਾਰਵਾਈ ਦੌਰਾਨ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ । ਤਲਾਸ਼ੀ ਦੌਰਾਨ ਹਰਪਾਲ ਸਿੰਘ ਦੇ ਕਬਜ਼ੇ `ਚੋਂ ਇਕ ਸੀ. ਡੀ. ਅਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ । ਜਿਨ੍ਹਾਂ ਨੂੰ ਸਕੈਨ ਕਰਨ `ਤੇ ਕਈ ਪਾਕਿਸਤਾਨੀ ਫੋਨ ਨੰਬਰ ਰਿਕਵਰ ਕੀਤੇ ਗਏ । ਮੁਲਜ਼ਮ ਅਜਨਾਲਾ ਸੈਕਟਰ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਕਿਸਾਨ ਦੱਸਿਆ ਜਾ ਰਿਹਾ ਹੈ।ਫਿਲਹਾਲ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
