
ਹਾਰਦਿਕ ਪਾਂਡਿਆ ਨੂੰ ਲਗਾਤਾਰ ਕੀਤਾ ਜਾ ਰਿਹਾ ਟ੍ਰੋਲ, ਦਰਸ਼ਕਾਂ ਨੇ ਰੋਹਿਤ ਦੇ ਨਾਂਅ ਤੇ ਫਿਰ ਲਗਾਏ ਨਾਅਰੇ
- by Jasbeer Singh
- March 28, 2024

SRH vs MI IPL 2024: ਮੁੰਬਈ ਇੰਡੀਅਨਜ਼ ਨੂੰ ਸਨਰਾਈਜ਼ਰਸ ਹੈਦਰਾਬਾਦ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਇਸ ਮੈਚ ਦੌਰਾਨ ਇੱਕ ਵਾਰ ਫਿਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਸਟੇਡੀਅਮ ਚ ਬੈਠੇ ਦਰਸ਼ਕਾਂ ਨੇ ਹਾਰਦਿਕ ਦੇ ਸਾਹਮਣੇ ਰੋਹਿਤ ਸ਼ਰਮਾ ਦੇ ਨਾਂ ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਆਕਾਸ਼ ਅੰਬਾਨੀ ਵੀ ਹਾਰਦਿਕ ਦੇ ਨਾਲ ਖੜ੍ਹੇ ਸਨ। ਇਸ ਤੋਂ ਪਹਿਲਾਂ ਮੁੰਬਈ ਦੇ ਪਹਿਲੇ ਮੈਚ ਦੌਰਾਨ ਵੀ ਹਾਰਦਿਕ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਦਰਅਸਲ ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਹਾਰਦਿਕ ਪਾਂਡਿਆ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਹਾਰਦਿਕ ਪਿਛਲੇ ਸੀਜ਼ਨ ਚ ਗੁਜਰਾਤ ਟਾਈਟਨਸ ਲਈ ਖੇਡਿਆ ਸੀ ਅਤੇ ਟੀਮ ਦਾ ਕਪਤਾਨ ਵੀ ਸੀ। ਗੁਜਰਾਤ ਪਿਛਲੇ ਸੀਜ਼ਨ ਦੇ ਫਾਈਨਲ ਵਿੱਚ ਪਹੁੰਚਿਆ ਸੀ। ਇਸ ਤੋਂ ਪਹਿਲਾਂ ਉਸ ਨੇ ਇਹ ਖਿਤਾਬ ਜਿੱਤਿਆ ਸੀ। ਹੁਣ ਹਾਰਦਿਕ ਮੁੰਬਈ ਵਿੱਚ ਹਨ। ਪਰ ਰੋਹਿਤ ਦੇ ਪ੍ਰਸ਼ੰਸਕਾਂ ਨੂੰ ਇਹ ਗੱਲ ਪਸੰਦ ਨਹੀਂ ਆ ਰਹੀ ਹੈ। ਇਸ ਕਾਰਨ ਹਾਰਦਿਕ ਨੂੰ ਮੈਦਾਨ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਕਈ ਵਾਰ ਟ੍ਰੋਲ ਕੀਤਾ ਗਿਆ ਹੈ।ਮੁੰਬਈ ਅਤੇ ਹੈਦਰਾਬਾਦ ਵਿਚਾਲੇ ਖੇਡੇ ਗਏ ਮੁਕਾਬਲੇ ਦੌਰਾਨ ਹਾਰਦਿਕ ਦੇ ਸਾਹਮਣੇ ਪ੍ਰਸ਼ੰਸਕਾਂ ਨੇ ਰੋਹਿਤ ਦਾ ਨਾਂ ਲੈ ਕੇ ਨਾਅਰੇਬਾਜ਼ੀ ਕੀਤੀ। ਮੁੰਬਈ ਦੇ ਪਹਿਲੇ ਮੈਚ ਦੌਰਾਨ ਵੀ ਹਾਰਦਿਕ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਹਾਰਦਿਕ ਦੀ ਮੁੰਬਈ ਦੀ ਹਾਰ ਤੋਂ ਬਾਅਦ ਵੀ ਕਾਫੀ ਆਲੋਚਨਾ ਹੋਈ ਸੀ। ਇਸ ਮੈਚ ਦੌਰਾਨ ਮੁੰਬਈ ਦੇ ਗੇਂਦਬਾਜ਼ਾਂ ਨੂੰ ਕਾਫੀ ਧੋਤਾ ਗਿਆ। ਸਨਰਾਈਜ਼ਰਜ਼ ਹੈਦਰਾਬਾਦ ਨੇ 277 ਦੌੜਾਂ ਬਣਾਈਆਂ। ਜਵਾਬ ਚ ਮੁੰਬਈ ਦੀ ਟੀਮ 246 ਦੌੜਾਂ ਹੀ ਬਣਾ ਸਕੀ। ਮੁੰਬਈ ਲਈ ਤਿਲਕ ਵਰਮਾ, ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਵਧੀਆ ਬੱਲੇਬਾਜ਼ੀ ਕੀਤੀ। ਮੁੰਬਈ ਦੀ ਹਾਰ ਤੋਂ ਬਾਅਦ ਆਕਾਸ਼ ਅੰਬਾਨੀ ਵੀ ਰੋਹਿਤ ਨਾਲ ਗੱਲ ਕਰਦੇ ਨਜ਼ਰ ਆਏ ਸੀ।