post

Jasbeer Singh

(Chief Editor)

Patiala News

ਸ੍ਰੀ ਹਿੰਦੂ ਤਖਤ ਮੁੱਖੀ ਪਟਨਾ ਸਾਹਿਬ ਹੋਏ ਨਤਮਸਤਕ

post-img

ਸ੍ਰੀ ਹਿੰਦੂ ਤਖਤ ਮੁੱਖੀ ਪਟਨਾ ਸਾਹਿਬ ਹੋਏ ਨਤਮਸਤਕ ਪਟਿਆਲਾ, 3 ਜੁਲਾਈ : ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਉਨਾ ਦੇ ਸ਼ਰਧਾਲੂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾਂ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਚਲਦੇ ਪ੍ਰੋਗਰਾਮਾਂ ਨੂੰ ਨਤਮਸਤਕ ਹੋਣ ਲਈ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਵੱਲੋਂ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਗਿਆ। ਉਸਤੋਂ ਬਾਅਦ ਸੇਵਾਦਾਰਾਂ ਵੱਲੋਂ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਵੱਲੋਂ ਕਿਹਾ ਗਿਆ ਸਨਾਤਨ ਕਦੇ ਵੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵੱਲੋਂ ਦਿੱਤੀ ਸ਼ਹੀਦੀ ਨੂੰ ਨਹੀਂ ਭੁੱਲ ਸਕਦਾ ਅਤੇ ਉਹ ਹਮੇਸ਼ਾ ਹਿੰਦੂ ਸਿੱਖ ਧਰਮ ਦਾ ਬਰਾਬਰ ਸਤਿਕਾਰ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ ਦੋਵੇ ਧਰਮ ਇੱਕ ਦੂਜੇ ਦਾ ਅਣਟੁੱਟਵਾ ਅੰਗ ਹਨ । ਇਸ ਮੌਕੇ ਉੱਨਾਂ ਨਾਲ ਹਰਿਆਣਾ ਹਿੰਦੂ ਤਖਤ ਪ੍ਰਮੁੱਖ ਅਸ਼ਵਨੀ ਭਾਰਗਵ,ਬਲਕੋਰ ਸਿੰਘ, ਧਰਮ ਸਿੰਘ , ਰਾਜਾ ਪਟਿਆਲਾ ਹਾਜ਼ਰ ਸਨ ।

Related Post