post

Jasbeer Singh

(Chief Editor)

Patiala News

ਐੱਸ ਐੱਸ ਪੀ ਡਾ.ਨਾਨਕ ਸਿੰਘ ਨੇ ਡੀਐੱਸਪੀ ਕਰਨੈਲ ਸਿੰਘ ਨੂੰ ਸੌਂਪਿਆ ਪ੍ਰਸ਼ੰਸਾ ਪੱਤਰ

post-img

ਐੱਸ ਐੱਸ ਪੀ ਡਾ.ਨਾਨਕ ਸਿੰਘ ਨੇ ਡੀਐੱਸਪੀ ਕਰਨੈਲ ਸਿੰਘ ਨੂੰ ਸੌਂਪਿਆ ਪ੍ਰਸ਼ੰਸਾ ਪੱਤਰ ਪਟਿਆਲਾ : ਜ਼ਿਲ੍ਹੇ ’ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ, ਇਮਾਨਦਾਰੀ, ਸਮਾਜ ਸੇਵਾ ਤੇ ਡਿਊਟੀ ਪ੍ਰਤੀ ਚੰਗੀਆਂ ਸੇਵਾਵਾਂ ਦੇਣ ਬਦਲੇ ਅੱਜ ਮਾਨਯੋਗ ਡੀਜੀਪੀ, ਪੰਜਾਬ ਸ੍ਰੀ ਗੋਰਵ ਯਾਦਵ ਵੱਲੋਂ ਡੀ ਐੱਸ ਪੀ ਕਰਨੈਲ ਸਿੰਘ ਨੂੰ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਗਿਆ । ਇਹ ਪ੍ਰਸ਼ੰਸਾ ਪੱਤਰ ਐੱਸਐੱਸਪੀ ਸ. ਡਾ.ਨਾਨਕ ਸਿੰਘ ਵੱਲੋਂ ਡੀ ਐੱਸ ਪੀ ਕਰਨੈਲ ਨੂੰ ਸੌਂਪਿਆ ਗਿਆ ਤੇ ਉਨ੍ਹਾਂ ਹੌਂਸਲਾ ਅਫ਼ਜ਼ਾਈ ਵੀ ਕੀਤੀ ਗਈ । ਜ਼ਿਕਰਯੋਗ ਹੈ ਕਿ ਡੀ ਐੱਸ ਪੀ ਕਰਨੈਲ ਸਿੰਘ ਦੇ ਪਿਤਾ ਸ. ਪ੍ਰਕਾਸ਼ ਸਿੰਘ ਘੌੜੀਆਂ ਵਾਲੇ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੇ ਸਨ ਜਦੋਂ ਵੀ ਕਿਸੇ ਵੀ ਜ਼ਰੂਰਤ ਪੈਂਦੀ ਤਾਂ ਉਹ ਹਮੇਸ਼ਾ ਹੀ ਉਨ੍ਹਾਂ ਦੀ ਮਦਦ ਲਈ ਅੱਗੇ ਆ ਕੇ ਕੰਮ ਕਰਦੇ ਸਨ।ਇਸ ਕਾਰਨ ਉੁਹ ਪਿੰਡ ਜਾਡਲਾ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਇਲਾਕੇ ਵਿਚ ਘੌੜੀਆਂ ਵਾਲੇ ਸਰਦਾਰ ਵਜੋਂ ਮਕਬੂਲ ਹੋਏ। ਆਪਣੇ ਪਿਤਾ ਦੀ ਇਸ ਪਰੰਪਰਾਂ ਨੂੰ ਡਿਊਟੀ ਦੇ ਨਾਲ ਹੀ ਨਿਭਾ ਰਹੇ ਹਨ । ਉਹ ਹੁਣ ਤੱਕ ਵੱਖ-ਵੱਖ ਸੰਸਥਾਵਾਂ ਤੇ ਐੱਜੀਓ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕਤਾ ਕੈਂਪ, ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ, ਸਾਇਬਰ ਕ੍ਰਾਇਮ ਬਾਰੇ ਜਾਣਕਾਰੀ ਦੇਣ ਦੇ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਲਈ 1000 ਤੋਂ ਵੱਧ ਬੂਟੇ ਵੀ ਲੱਗਾ ਚੁੱਕੇ ਹਨ । ਇਸ ਦੇ ਨਾਲ ਹੀ ਉਨ੍ਹਾਂ ਹਮੇਸ਼ਾ ਹੀ ਆਪਣੀ ਡਿਊਟੀ ਇਮਾਨਦਾਰੀ ਤੇ ਲਗਨ ਨਾਲ ਨਿਭਾਈ ਹੈ।ਇਸ ਦੇ ਬਦਲੇ ਉਨ੍ਹਾਂ ਪੁਲਿਸ ਵਿਭਾਗ ਵੱਲੋਂ ਇਹ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ ।

Related Post