
ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੇ ਭਗੌੜੇ ਸ਼ਗਨਪ੍ਰੀਤ ਸਿੰਘ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰਨ ਦੇ ਨਿ
- by Jasbeer Singh
- January 31, 2025

ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੇ ਭਗੌੜੇ ਸ਼ਗਨਪ੍ਰੀਤ ਸਿੰਘ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਮੋਹਾਲੀ : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਵਾਪਰੇ ਵਿੱਕੀ ਮਿੱਢੂਖੇੜਾ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਮਗਰੋਂ ਐੱਸ. ਐੱਸ. ਪੀ. ਮੋਹਾਲੀ ਨੂੰ ਸਿੱਧੂ ਮੂਸੇਲਾਵਾ ਦੇ ਭਗੌੜੇ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਹਨ । ਵਿੱਕੀ ਮਿੱਢੂਖੇੜਾ ਦੇ ਕਤਲ ਵਿਚ ਸ਼ਗਨਪ੍ਰੀਤ ਦੀ ਅਹਮਿ ਭੂਮਿਕਾ ਸੀ । ਮਿੱਡੂਖੇੜਾ ਕਤਲ ਕੇਸ ਵਿਚ ਸ਼ਗਨਪ੍ਰੀਤ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਹ ਆਸਟ੍ਰੇਲੀਆ ਭੱਜ ਗਿਆ । ਅਦਾਲਤ ਨੇ ਜਾਂਚ ਏਜੰਸੀ ਨੂੰ ਬਾਕੀ ਫਰਾਰ ਮੁਲਜ਼ਮਾਂ ਸ਼ਗਨਪ੍ਰੀਤ ਸਿੰਘ, ਰਵਿੰਦਰ ਚੌਹਾਨ, ਸੌਰਭ ਠਾਕੁਰ, ਲੱਕੀ ਪਟਿਆਲ ਉਰਫ਼ ਗੌਰਵ ਪਟਿਆਲ, ਸੋਮਬੀਰ ਤੇ ਧਰਮਿੰਦਰ ਸਿੰਘ ਉਰਫ ਗੁਗਨੀ ਵਿਰੁਧ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ । ਅਦਾਲਤ ਨੇ ਉਸ ਦੀ ਗ੍ਰਿਫ਼ਤਾਰੀ ਜ਼ਰੂਰੀ ਕਰਾਰ ਦਿੱਤੀ ਹੈ। ਵਿੱਕੀ ਦੇ ਕਤਲ ਤੋਂ ਇੱਕ ਦਿਨ ਬਾਅਦ ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦੇ ਸ਼ੋਅ ਦਾ ਪ੍ਰਬੰਧਨ ਕਰਨ ਲਈ ਦੁਬਈ ਗਿਆ ਸੀ । ਉਹ ਮਿੱਢੂਖੇੜਾ ਦੇ ਕਤਲ ਤੋਂ ਚਾਰ ਦਿਨ ਬਾਅਦ ਵਾਪਸ ਆਇਆ । ਫਿਰ ਉਹ ਆਸਟ੍ਰੇਲੀਆ ਭੱਜਣ ਤੋਂ ਪਹਿਲਾਂ ਤਿੰਨ ਦਿਨ ਮੋਹਾਲੀ ਵਿਚ ਰਿਹਾ । ਉਸ ਦੌਰਾਨ ਮੋਹਾਲੀ ਪੁਲਸ ਉਸ ਨੂੰ ਫੜ ਨਹੀਂ ਸਕੀ । ਮੋਹਾਲੀ ਪੁਲਸ ਨੇ ਬਾਅਦ ਵਿਚ ਆਸਟ੍ਰੇਲੀਆਈ ਦੂਤਾਵਾਸ ਨੂੰ ਮਿੱਡੂਖੇੜਾ ਕਤਲ ਕੇਸ ਦੇ ਦੋਸ਼ੀ ਸ਼ਗਨਪ੍ਰੀਤ ਸਿੰਘ ਦੀ ਅਪਰਾਧਿਕ ਭੂਮਿਕਾ ਬਾਰੇ ਸੂਚਿਤ ਕੀਤਾ । ਪੁਲਸ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਸ਼ਗਨਪ੍ਰੀਤ ਸਿੰਘ ਇਕ ਭਾਰਤੀ ਨਾਗਰਿਕ ਤੇ ਖਮਾਣੋਂ, ਫ਼ਤਿਹਗੜ੍ਹ ਸਾਹਿਬ, ਪੰਜਾਬ, ਭਾਰਤ ਦਾ ਰਹਿਣ ਵਾਲਾ, ਆਈ. ਪੀ. ਸੀ. ਦੀ ਧਾਰਾ 302, 34 ਤੇ ਅਸਲਾ ਐਕਟ ਤਹਿਤ ਦੋਸ਼ੀ ਹੈ । ਉਸ ਵਿਰੁੱਧ ਮਟੌਰ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਹੈ ਤੇ ਉਹ ਫਰਾਰ ਹੈ। 10 ਅਪ੍ਰੈਲ 2022 ਨੂੰ ਸ਼ਗਨਪ੍ਰੀਤ ਸਿੰਘ ਨੂੰ ਕਤਲ ਕੇਸ ਵਿਚ ਨਾਮਜ਼ਦ ਕੀਤਾ ਸੀ । ਉਸ ਨੇ ਹਾਈ ਕੋਰਟ, ਚੰਡੀਗੜ੍ਹ ਵਿਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਜਸਟਿਸ ਅਨੂਪ ਚਿਤਕਾਰਾ ਦੀ ਅਦਾਲਤ ਨੇ ਰੱਦ ਕਰ ਦਿੱਤਾ ਸੀ। ਉਸ ਸਮੇਂ ਦੇ ਐੱਸ. ਐੱਸ. ਪੀ. ਵਿਵੇਕ ਸ਼ੀਲ ਸੋਨੀ ਨੇ ਆਸਟ੍ਰੇਲੀਆਈ ਦੂਤਾਵਾਸ ਨੂੰ ਸ਼ਗਨਪ੍ਰੀਤ ਦਾ ਵੀਜ਼ਾ ਰੱਦ ਕਰਨ ਤੇ ਉਸ ਨੂੰ ਡਿਪੋਰਟ ਕਰਨ ਦੀ ਸਿਫ਼ਾਰਸ਼ ਕੀਤੀ ਸੀ ।
Related Post
Popular News
Hot Categories
Subscribe To Our Newsletter
No spam, notifications only about new products, updates.