ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੀ ਸਟੇਟ ਬਾਡੀ ਦੀ ਮੀਟਿੰਗ ਆਯੋੋਜਿਤ
- by Jasbeer Singh
- September 28, 2024
ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੀ ਸਟੇਟ ਬਾਡੀ ਦੀ ਮੀਟਿੰਗ ਆਯੋੋਜਿਤ ਸੰਗਰੂਰ : ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੀ ਸਟੇਟ ਬਾਡੀ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਪੰਜਾਬ ਭਰ ਦੇ ਅਧਿਆਪਕਾਂ ਨੇ ਹਿੱਸਾ ਲਿਆ। ਸਰਕਾਰ ਵੱਲੋਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਤੇ ਪੈਸ਼ਨਰਜ ਨੂੰ ਨੋਟੀਫਿਕੇਸਨ ਹੋਣ ਦੇ ਬਾਵਜੂਦ ਛੇਵਾਂ ਪੇ ਕਮਿਸ਼ਨ ਲਾਗੂ ਕਰਨ ਸਬੰਧੀ ਦੇਰੀ ਕਰਨ ਦੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਵਿਸ਼ੇਸ ਤੌਰ ਤੇ ਸੀ ਐਂਡ ਵੀ ਅਧਿਆਪਕਾਂ ਦੇ ਗਰੇਡ ਪੇ ਅਤੇ ਸੱਤ ਮਹੀਨੇ ਤੋਂ ਰੁਕੀਆਂ ਤਨਖਾਹਾਂ ਤੇ ਸਰਕਾਰ ਦੀ ਖ਼ੂਬ ਭੰਡੀ ਕੀਤੀ। ਮੀਟਿੰਗ ਉਪਰੰਤ ਯੂਨੀਅਨ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਸ ਗੁਰਮੀਤ ਸਿੰਘ ਮਦਨੀਪੁਰ ਦੀ ਅਗਵਾਈ ਹੇਠ ਡੀ ਸੀ ਸੰਗਰੂਰ ਸ੍ਰੀ ਸੰਦੀਪ ਰਿਸ਼ੀ ਅਤੇ ਓ ਐਸ ਡੀ ਵਿੱਤ ਮੰਤਰੀ ਐਡਵੋਕੇਟ ਸ ਤਪਿੰਦਰ ਸਿੰਘ ਸੋਹੀ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਨਾਲ ਪੈਨਲ ਮੀਟਿੰਗ ਦੀ ਮੰਗ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਨਾ ਦਿੱਤਾ ਗਿਆ ਤਾਂ ਮਿਤੀ 9 ਅਕਤੂਬਰ 2024 ਨੂੰ ਵਿੱਤ ਮੰਤਰੀ ਦੀ ਰਿਹਾਇਸ਼ ਅੱਗੇ ਸੰਗਰੂਰ ਵਿਖੇ ਇਕ ਵਿਸ਼ਾਲ ਸਟੇਟ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਦੀ ਪੂਰਨ ਜੁੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਕੋ ਕਨਵੀਨਰ ਐਬਿਟ ਮਸੀਹ, ਪਰਮਜੀਤ ਸਿੰਘ ਗੁਰਦਾਸਪੁਰ, ਸਾਹਬੀ ਕਾਦੀਆਂ , ਸੰਜੀਵ ਗੁਰਦਾਸਪੁਰ, ਸੁਖਇੰਦਰ ਸਿੰਘ ਹੁਸ਼ਿਆਰਪੁਰ, ਅਮਰਜੀਤ ਸਿੰਘ ਭੁੱਲਰ, ਰਵਿੰਦਰਜੀਤ ਪੁਰੀ , ਚਰਨਜੀਤ ਸਿੰਘ ਬਰਨਾਲਾ , ਅਵਤਾਰ ਸਿੰਘ ਬਰਾੜ, ਮਿਸ਼ਰਾ ਸਿੰਘ ਮਰਾਹਰ, ਜਗਜੀਤ ਸਿੰਘ ਗੁਜਰਾਲ, ਅਜੈ ਚੌਹਾਨ, ਜਸਵਿੰਦਰ ਸਿੰਘ ਅੰਮ੍ਰਿਤਸਰ, ਪ੍ਰਿੰ ਸਵਰਨਜੀਤ ਕੌਰ, ਪ੍ਰਿੰ ਗੀਤਾ ਰਾਣੀ,ਰਣਜੀਤ ਸਿੰਘ ਅਨੰਦਪੁਰ ਸਾਹਿਬ, ਪਰਵੀਨ ਕੁਮਾਰ ਮੋਗਾ,ਸੁਨੀਲ ਫਰੀਦਕੋਟ, ਜਗਮੋਹਣ ਕਪੂਰਥਲਾ, ਅਸ਼ਵਨੀ ਮਦਾਨ, ਅਨਿਲ ਭਾਰਤੀ, ਹਰਵਿੰਦਰਪਾਲ ਪਟਿਆਲਾ, ਪ੍ਰਿੰ ਜਸਬੀਰ ਸਿੰਘ ਖਰੜ , ਦਲਜੀਤ ਸਿੰਘ ਖਰੜ , ਯਾਦਵਿੰਦਰ ਕੁਰਾਲੀ , ਪ੍ਰਿੰ ਰਾਜਿੰਦਰ ਕੁਮਾਰ, ਸੰਦੀਪ ਕਾਲੀਆ ਨਵਾਂਸ਼ਹਿਰ , ਸਤੀਸ਼ ਰਾਣਾ ਮੋਗਾ, ਸੰਜੀਵ ਪਠਾਨਕੋਟ, ਸੰਜੀਵ ਜਲੰਧਰ, ਜੋਗਿੰਦਰ ਜਲੰਧਰ, ਮੈਡਮ ਕੁਸਮ ਨਾਭਾ , ਹਰਜੀਤ ਸਿੰਘ, ਕਰਮਜੀਤ ਸਿੰਘ ਰਾਣੋ, ਭੀਮ ਸੈਨ , ਸੁਰਿੰਦਰ ਵਾਲੀਆ,ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਲੁਧਿਆਣਾ, ਪ੍ਰਿੰ ਹਰਜਿੰਦਰ ਸਿੰਘ ਗੁਰਦਾਸਪੁਰ, ਪ੍ਰਿੰ ਰਾਜੀਵ ਸ਼ਰਮਾਂ ਫਾਜਿਲਕਾ, ਸਰੀਕਾਂਤ ਬਠਿੰਡਾ, ਗੁਲਾਬ ਸਿੰਘ ਮੁਕਤਸਰ, ਪ੍ਰਿੰ ਕਰਮਜੀਤ ਸਿੰਘ ਮਾਨਸਾ, ਆਦਿ ਹਾਜਰ ਰਹੇ।
Related Post
Popular News
Hot Categories
Subscribe To Our Newsletter
No spam, notifications only about new products, updates.