post

Jasbeer Singh

(Chief Editor)

Sports

ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿਖੇ ਰਾਜ ਪੱਧਰੀ ਬਾਸਕਟਬਾਲ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ

post-img

ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿਖੇ ਰਾਜ ਪੱਧਰੀ ਬਾਸਕਟਬਾਲ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ - ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਨੇ ਬੈਡਮਿੰਟਨ ਅਤੇ ਕਬੱਡੀ ਵਿੱਚ ਹਾਸਲ ਕੀਤਾ ਪਹਿਲਾ ਸਥਾਨ ਪਟਿਆਲਾ, 1 ਨਵੰਬਰ 2025 : ਪੰਜਾਬ ਟੈਕਨੀਕਲ ਇੰਸਟੀਚਿਊਟਸ ਸਪੋਰਟਸ (ਪੀ.ਟੀ.ਆਈ.ਐਸ) ਵੱਲੋਂ ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿਖੇ ਪ੍ਰਿੰਸੀਪਲ ਜਗਦੇਵ ਸਿੰਘ ਕਾਲੇਕਾ ਦੀ ਅਗਵਾਈ ਹੇਠ ਰਾਜ ਪੱਧਰੀ ਇੰਟਰਪੋਲੀਟੈਕਨਿਕ ਖੇਡਾਂ ਦੇ ਬਾਸਕਟਬਾਲ ਮੁਕਾਬਲੇ 29 ਅਤੇ 30 ਅਕਤੂਬਰ ਨੂੰ ਸਫਲਤਾ ਪੂਰਵਕ ਕਰਵਾਏ ਗਏ। ਐਸ.ਆਰ.ਸੀ. ਪ੍ਰਧਾਨ ਨਵਜੀਤ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਦੋ ਰੋਜ਼ਾ ਟੂਰਨਾਮੈਂਟ ਵਿੱਚ ਰਾਜ ਭਰ ਦੇ ਵੱਖ ਵੱਖ ਸਰਕਾਰੀ ਅਤੇ ਨਿੱਜੀ ਬਹੁਤਕਨੀਕੀ ਕਾਲਜਾਂ ਦੀਆਂ ਕੁੱਲ 8 ਟੀਮਾਂ ਨੇ ਹਿੱਸਾ ਲਿਆ। ਬਾਸਕਟਬਾਲ ਲੜਕਿਆਂ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਨੇ ਪਹਿਲਾ, ਦੇਸ਼ ਭਗਤ ਪੋਲੀਟੈਕਨਿਕ ਕਾਲਜ ਧੂਰੀ ਨੇ ਦੂਸਰਾ ਅਤੇ ਸੀ. ਸੀ. ਈ. ਟੀ. ਚੰਡੀਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲੇ ਵਿੱਚ ਸੀ.ਸੀ.ਈ.ਟੀ. ਚੰਡੀਗੜ੍ਹ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਬਹੁਤਕਨੀਕੀ ਕਾਲਜ (ਲ) ਅਮ੍ਰਿਤਸਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਜਗਦੇਵ ਸਿੰਘ ਕਾਲੇਕਾ ਵੱਲੋ ਜੇਤੂ ਟੀਮਾਂ ਨੂੰ ਟਰਾਫੀ, ਮੈਡਲ ਅਤੇ ਸਰਟੀਫਿਕੇਟ ਵੰਡੇ ਗਏ। ਪ੍ਰਿੰਸੀਪਲ ਨੇ ਖੇਡ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਕਾਲਜਾਂ ਦੇ ਪ੍ਰਿੰਸੀਪਲ, ਇੰਚਾਰਜ਼ਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਖੇਡ ਸਮਾਰੋਹ ਵਿਦਿਆਰਥੀਆਂ ਚ ਖੇਡ ਜ਼ਜਬੇ, ਅਨੁਸਾਸ਼ਨ ਅਤੇ ਟੀਮ ਸਪਿਰਿਟ ਨੂੰ ਵਧਾਉਣ ਦਾ ਮੌਕਾ ਤਾਂ ਪ੍ਰਦਾਨ ਕਰੇਗਾ ਹੀ ਨਾਲ ਹੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੀ ਵੱਡਾ ਹੁੰਗਾਰਾ ਦੇਵੇਗਾ। ਇਸ ਦੇ ਨਾਲ ਹੀ ਸਪੋਰਟਸ ਅਫਸਰ ਤਰੁਨ ਧੀਮਾਨ ਨੇ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਬਹੁਤਕਨੀਕੀ ਕਾਲਜਾਂ ਵਿੱਚ ਚੱਲ ਰਹੀਆਂ ਰਾਜ ਪੱਧਰੀ ਇੰਟਰਪੋਲੀਟੈਕਨਿਕ ਖੇਡਾਂ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਨੇ ਸ਼ਾਨਦਾਰ ਪ੍ਰਦਸ਼ਨ ਕਰਦਿਆਂ ਬੈਡਮਿੰਟਨ (ਲੜਕੀਆਂ) ਅਤੇ ਕਬੱਡੀ (ਲੜਕੀਆਂ) ਵਿੱਚ ਪਹਿਲਾ ਸਥਾਨ ਅਤੇ ਟੇਬਲ ਟੈਨਿਸ (ਲੜਕਿਆਂ) ਅਤੇ ਵਾਲੀਬਾਲ (ਲੜਕੀਆਂ) ਵਿੱਚ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਇਸ ਸਫਲਤਾ ਦਾ ਸੇਹਰਾ ਖਿਡਾਰੀਆਂ ਦੀ ਮੇਹਨਤ, ਕੋਚਾਂ ਅਤੇ ਟੀਮ ਇੰਚਾਰਜਾਂ ਵਲੋਂ ਕਰਵਾਈ ਤਿਆਰੀ ਦੇ ਸਿਰ ਬੰਨਿਆ। ਅੰਤ ਵਿੱਚ ਸਕੱਤਰ ਐਸ.ਆਰ.ਸੀ. ਜਸਪ੍ਰੀਤ ਸਿੰਘ ਨੇ ਸਮੂਹ ਕਮੇਟੀ ਮੈਂਬਰਜ਼, ਸਟਾਫ ਅਤੇ ਵਲੰਟੀਅਰਜ਼ ਦਾ ਧੰਨਵਾਦ ਕੀਤਾ ਜਿਹਨਾਂ ਨੇ ਟੂਰਨਾਮੈਂਟ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਰਵਨੀਤ ਕੌਰ, ਮੁਖੀ ਵਿਭਾਗ ਆਰਕੀਟੈਕਚਰ ਅਸਿਸਟੈਂਟਸ਼ਿਪ , ਡਾ. ਜਗਮਿੰਦਰ ਕੌਰ ਸੇਖੋਂ, ਮੁਖੀ ਵਿਭਾਗ ਐਮ.ਐਲ.ਟੀ., ਨਰਿੰਦਰ ਸਿੰਘ ਢੀਂਡਸਾ ਮੁਖੀ ਵਿਭਾਗ ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਚਿਤਰੰਜਨ ਕੁਮਾਰ ਮੁਖੀ ਵਿਭਾਗ ਅਪਲਾਈਡ ਸਾਇੰਸ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Related Post