ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਆਯੋਜਿਤ
- by Jasbeer Singh
- November 9, 2024
ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਆਯੋਜਿਤ ਪਟਿਆਲਾ : ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਬਾਬਾ ਅਮਰਜੀਤ ਸਿੰਘ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਬਾਰਾਂਦਰੀ ਗਾਰਡਨ ਪਟਿਆਲਾ ਵਿਖੇ ਹੋਈ, ਜਿਸ ਵਿੱਚ ਨਵੀਂ ਚੁਣੀ ਗਈ ਸੂਬਾ ਕਮੇਟੀ ਦੇ ਸਮੁੱਚੇ ਅਹੁਦੇਦਾਰਾਂ ਨੇ ਭਾਗ ਲਿਆ । ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਬੀ. ਐਸ. ਸੇਖੋਂ ਨੇ ਦੱਸਿਆ ਕਿ ਮੀਟਿੰਗ ਵਿੱਚ 23. 10. 2024 ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਜਥੇਬੰਦੀ ਦੇ ਡੈਲੀਗੇਟ ਇਜਲਾਸ ਦਾ ਰੀਵਿਊ ਕੀਤਾ ਗਿਆ । ਮੀਟਿੰਗ ਵਿੱਚ ਹਾਜਰ ਸਮੁੱਚੇ ਮੈਂਬਰਾਂ ਨੇ ਡੈਲੀਗੇਟ ਅਜਲਾਸ ਦੀ ਸਫਲਤਾ / ਪ੍ਰਬੰਧ ਅਤੇ ਖਾਣੇ ਆਦਿ ਦੀ ਤਿਆਰੀ / ਅਨੁਸ਼ਾਸ਼ਨ ਵਿੱਚ ਚੱਲੇ ਵਧੀਆ ਤਰੀਕੇ ਨਾਲ ਡੈਲੀਗੇਟ ਇਜਲਾਸ ਦੀ ਸ਼ਲਾਘਾ ਕੀਤੀ ਗਈ । ਸਾਰੇ ਮੈਂਬਰਾਂ ਨੇ ਸਮੁੱਚੀ ਜਲੰਧਰ ਦੀ ਟੀਮ ਵੱਲੋਂ ਡੈਲੀਗੇਟ ਇਜਲਾਸ ਵਿੱਚ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਉਪਰੰਤ ਜਥੇਬੰਦੀ ਦਾ ਇੱਕ ਵਫ਼ਦ ਬਾਬਾ ਅਮਰਜੀਤ ਸਿੰਘ, ਪਰਮਜੀਤ ਸਿੰਘ ਦਸੂਹਾ ਅਤੇ ਬੀ. ਐਸ. ਸੇਖੋਂ ਦੀ ਅਗਵਾਈ ਵਿੱਚ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਪ੍ਰਬੰਧਕੀ ਸ੍ਰ. ਜਸਬੀਰ ਸਿੰਘ ਸੁਰ ਸਿੰਘ, ਡਾਇਰੈਕਟਰ ਵੰਡ ਇੰਜੀ: ਡੀ. ਆਈ. ਪੀ. ਐਸ. ਗਰੇਵਾਲ ਅਤੇ ਡਾਇਰੈਕਟਰ ਵਿੱਤ ਸੀ. ਏ. ਸ੍ਰੀ ਐਸ. ਕੇ. ਬੇਰੀ ਨੂੰ ਪੈਨਸ਼ਨਰਜ਼ ਦੀਆਂ ਪੈਂਡਿੰਗ ਪਈਆਂ ਮੰਗਾਂ ਦੇ ਹੱਲ ਲਈ ਮਿਲਿਆ ਅਤੇ ਬੇਨਤੀ ਕੀਤੀ ਕਿ ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ 200 ਪ੍ਰਤੀ ਮਹੀਨਾ ਵਿਕਾਸ ਟੈਕਸ ਬੰਦ ਕਰਨ, ਲਾਈਵ ਸਰਟੀਫਿਕੇਟ ਭਰਨ, ਪੈਨਸ਼ਨਰਜ਼ ਦਾ ਮਹਿੰਗਾਈ ਭੱਤੇ ਦਾ ਬਕਾਇਆ, ਗਰੈਚੂਟੀ ਅਤੇ ਪੈਨਸ਼ਨਾਂ ਦਾ ਬਕਾਇਆ, ਸੇਵਾ ਮੁਕਤੀ ਤੋਂ ਘੱਟੋਘੱਟ ਛੇ ਮਹੀਨੇ ਪਹਿਲਾਂ ਨਿਪਟਾਰਾ ਕਰਨ, ਫੀਲਡ ਦੇ ਦਫਤਰਾਂ ਵਿੱਚ ਪੈਨਸ਼ਨਰਾਂ ਦਾ ਆਦਰ ਮਾਣ ਕਰਨ, 112016 ਤੋਂ ਪਹਿਲਾਂ ਸੇਵਾ ਮੁਕਤ ਹੋਏ ਮੁਲਾਜਮਾਂ ਨੂੰ 2.45 ਦੀ ਥਾਂ 2.59 ਦੇ ਫੈਕਟਰ ਨਾਲ ਪੈਨਸ਼ਨ ਫਿਕਸ ਕਰਨ ਸਬੰਧੀ ਮਸਲਿਆਂ ਤੇ ਵਿਸਥਾਰ ਸਹਿਤ ਵਿਚਾਰ ਕੀਤਾ ਗਿਆ ਅਤੇ ਸਾਰੇ ਡਾਇਰੈਕਟਰਾਂ ਨੇ ਜਥੇਬੰਦੀ ਨੂੰ ਵਿਸ਼ਵਾਸ਼ ਦਿਵਾਇਆ ਕਿ ਪੈਨਸ਼ਨਰਜ਼ ਦੇ ਸਾਰੇ ਮਸਲਿਆਂ ਜੋ ਪਾਵਰ ਕਾਰਪੋਰੇਸ਼ਨ ਨਾਲ ਸਬੰਧਤ ਹਨ ਜਥੇਬੰਦੀ ਨੂੰ ਮੀਟਿੰਗ ਦੇ ਕੇ ਜਲਦੀ ਹੱਲ ਕੀਤਾ ਜਾਵੇਗਾ। ਡੈਪੂਟੇਸ਼ਨ ਵਿੱਚ ਪਰਮਜੀਤ ਸਿੰਘ ਦਸੂਹਾ, ਬਾਬਾ ਅਮਰਜੀਤ ਸਿੰਘ, ਬੀ.ਐਸ. ਸੇਖੋਂ, ਸੁਖਦੇਵ ਸਿੰਘ, ਲਖਵੀਰ ਸਿੰਘ, ਰਾਮ ਸਰਨ, ਰਾਮ ਕਿਸ਼ਨ, ਬਲਵਿੰਦਰ ਸਿੰਘ, ਮਨੋਜ਼ ਮਹਾਜਨ, ਗੁਰਦੀਪ ਸਿੰਘ, ਪਲਮਿੰਦਰ ਸਿੰਘ, ਕੰਵਰ ਜਸਵਿੰਦਰਪਾਲ ਸਿੰਘ, ਜਗਦੇਵ ਸਿੰਘ ਮਾਨ, ਸ਼ਿਵਦੇਵ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ ਤਲਵੰਡੀ ਆਦਿ ਸ਼ਾਮਿਲ ਸਨ । ਜਾਰੀ ਕਰਤਾ
Related Post
Popular News
Hot Categories
Subscribe To Our Newsletter
No spam, notifications only about new products, updates.