

ਜਾਗਦੇ ਰਹੋ ਕਲੱਬ ਨੇ ਲਾਇਆ ਖੂਨਦਾਨ ਕੈਂਪ ਖੂਨਦਾਨ ਸਭ ਤੋਂ ਉੱਤਮ ਦਾਨ : ਪ੍ਰੋ. ਬਡੂੰਗਰ ਪਟਿਆਲਾ 13 ਮਈ : ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ,ਖੂਨਦਾਨ ਕੈਂਪ ਲਗਾਇਆ।ਮੁੱਖ ਮਹਿਮਾਨ ਵਜੋਂ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐੱਸ.ਜੀ.ਪੀ.ਸੀ.ਨੇ ਸਿਰਕਤ ਕੀਤੀ।ਇਹ ਖੂਨਦਾਨ ਕੈਂਪ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮੰਡੌਰ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।ਖੂਨਦਾਨ ਕੈਂਪ ਹਰਜਿੰਦਰ ਸਿੰਘ,ਅਮਰਿੰਦਰ ਸਿੰਘ ਪੰਜੌਲਾ,ਅਵਤਾਰ ਸਿੰਘ,ਰਜਿੰਦਰ ਸਿੰਘ,ਸਰਨਜੀਤ ਸਿੰਘ,ਗੁਰਜੀਤ ਸਿੰਘ,ਅਤੇ ਕ੍ਰਿਸਨ ਨੇ ਖੂਨਦਾਨ ਕੀਤਾ। ਇਸ ਮੌਕੇ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐੱਸ.ਜੀ.ਪੀ.ਸੀ.ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ।ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਤੁਹਾਡਾ ਦਿੱਤਾ ਹੋਇਆ ਖੂਨ ਅਨੇਕਾਂ ਅਨਮੋਲ ਜ਼ਿੰਦਗੀਆਂ ਬਚਾ ਸਕਦਾ ਹੈ।ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਦੱਸਿਆ ਕਿ 15 ਮਈ ਨੂੰ ਗੁ:ਸ੍ਰੀ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਕਾਲੋਨੀ ਢਕਾਣਸੂ ਰਾਜਪੁਰਾ ਵਿਖੇ,ਖੂਨਦਾਨ ਕੈਂਪ ਲਗਾਇਆ ਜਾਵੇਗਾ।ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ,ਤੇਜਿੰਦਰ ਸਿੰਘ ਮੰਡੌਰ,ਚਾਚਾ ਜਗਰਾਜ ਸਿੰਘ ਚਹਿਲ,ਦਰਸਨ ਸਿੰਘ ਵਾਲੀਆਂ,ਬਲਜਿੰਦਰਪਾਲ ਸਿੰਘ ਭਾਟੀਆ,ਇਕਬਾਲ ਸਿੰਘ ਲੰਬੀ,ਲਖਮੀਰ ਸਿੰਘ ਸਲੋਟ,ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਸੁਮਨਜੀਤ ਕੌਰ,ਅਤੇ ਕਰਮਵੀਰ ਸਿੰਘ ਰਾਣਾ ਹਾਜ਼ਰ ਸੀ।