

ਜਾਗਦੇ ਰਹੋ ਕਲੱਬ ਨੇ ਲਾਇਆ ਖੂਨਦਾਨ ਕੈਂਪ.... ਖੂਨਦਾਨ ਸਭ ਤੋਂ ਉੱਤਮ ਦਾਨ....ਹਰਕਿਰਤ ਸਿੰਘ ਮੋਤੀ ਰਾਜਪੁਰਾ/ਪਟਿਆਲਾ 14 ਜੂਨ () ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਸਲਾਨਾ ਜੋੜ ਮੇਲ ਅਤੇ ਗੁਰਮਤਿ ਸਮਾਗਮ ਦੌਰਾਨ ਪਿੰਡ ਸੂਹਰੋਂ ਰਾਜਪੁਰਾ ਵਿਖੇ, ਖੂਨਦਾਨ ਕੈਂਪ ਲਾਇਆ ਗਿਆ।ਖੂਨਦਾਨ ਕੈਂਪ ਵਿੱਚ ਹਰਕਿਰਤ ਸਿੰਘ ਮੋਤੀ,ਕੁਲਵੰਤ ਸਿੰਘ,ਸੂਰਜ ਸਿੰਘ,ਗੁਰਦਿੱਤ ਸਿੰਘ,ਅਮਨਦੀਪ ਸਿੰਘ,ਸੁਰਿੰਦਰ ਸਿੰਘ,ਬਲਬੀਰ ਸਿੰਘ,ਮਨਦੀਪ ਸਿੰਘ,ਹੀਰਾ ਸਿੰਘ,ਕਪਤਾਨ ਸਿੰਘ,ਸੇਰਪ੍ਰੀਤ ਸਿੰਘ,ਰੇਸਮ ਸਿੰਘ,ਪਵਿੱਤਰ ਸਿੰਘ,ਪ੍ਰਧਾਨ ਸਿੰਘ,ਕੀਮਤ ਸਿੰਘ,ਗੁਰਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਸਮੇਤ 25 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਮੌਕੇ ਹਰਕਿਰਤ ਸਿੰਘ ਮੋਤੀ ਸੂਹਰੋਂ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ।ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਤੁਹਾਡਾ ਦਿੱਤਾ ਹੋਇਆ ਖੂਨ ਅਨੇਕਾਂ ਅਨਮੋਲ ਜ਼ਿੰਦਗੀਆਂ ਬਚਾ ਸਕਦਾ ਹੈ।ਖੂਨ ਇੱਕ ਅਜਿਹਾ ਤਰਲ ਹੁੰਦਾ ਹੈ,ਜਿਸ ਨੂੰ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ,ਇਹ ਸਿਰਫ ਮਨੁੱਖੀ ਸ਼ਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ। ਇਸ ਮੌਕੇ ਸਰਪੰਚ ਨਾਗਰ ਸਿੰਘ,ਸਾਬਕਾ ਸਰਪੰਚ ਲਖਵਿੰਦਰ ਸਿੰਘ,ਗੁ:ਸਾਹਿਬ ਦੇ ਪ੍ਰਧਾਨ ਨੰਦ ਸਿੰਘ,ਮਹਿੰਗਾ ਸਿੰਘ,ਜਸਵੰਤ ਸਿੰਘ,ਕੀਮਤ ਸਿੰਘ,ਲਖਵਿੰਦਰ ਸਿੰਘ ਟੋਨੀ,ਹਰਕ੍ਰਿਸ਼ਨ ਸਿੰਘ ਸੁਰਜੀਤ,ਅਤੇ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।