post

Jasbeer Singh

(Chief Editor)

crime

ਥਾਣਾ ਤ੍ਰਿਪੜੀ ਕੀਤਾ ਦੋ ਵਿਰੁੱਧ ਪੈਸੇ ਚੋਰੀ ਕਰਨ ਦਾ ਕੇਸ ਦਰਜ

post-img

ਥਾਣਾ ਤ੍ਰਿਪੜੀ ਕੀਤਾ ਦੋ ਵਿਰੁੱਧ ਪੈਸੇ ਚੋਰੀ ਕਰਨ ਦਾ ਕੇਸ ਦਰਜ ਪਟਿਆਲਾ, 14 ਜੂਨ : ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 303 (2) ਬੀ. ਐਨ. ਐਸ. ਤਹਿਤ ਪੈਸੇ ਚੋਰੀ ਕਰਨ ਦਾ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅੰਜੂ ਪੁੱਤਰੀ ਸਤਨਾਮ ਸਿੰਘ ਵਾਸੀ ਸਫਾਬਾਦੀ ਗੇਟ ਭੀਮ ਨਗਰ ਪਟਿਆਲਾ, ਸੁਖਮਨਪ੍ਰੀਤ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੇ.ਪੀ ਕਲੋਨੀ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੀਰਜ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਾਸੀ ਮਕਾਨ ਨੰ. 91-ਬੀ ਪੁਰਾਣੀ ਮੇਹਰ ਸਿੰਘ ਕਲੋਨੀ ਤ੍ਰਿਪੜੀ ਨੇ ਦੱਸਿਆ ਕਿ ਉਸ ਦੀ ਦਿੱਲੀ ਕਲਾਥ ਹਾਊਸ ਦੇ ਨਾਮ ਤੋਂ ਗਲੀ ਨੰ. 06 ਤ੍ਰਿਪੜੀ ਟਾਊਨ ਪਟਿਆਲਾ ਵਿਖੇ ਦੋ ਦੁਕਾਨਾਂ ਹਨ ਤੇ11 ਜੂਨ 2025 ਸਮਾ ਉਹ ਆਪਣੀ ਦੂਸਰੀ ਦੁਕਾਨ ਤੇ ਸਮਾਨ ਰੱਖਣ ਚਲਾ ਗਿਆ ਤੇ ਜਦੋਂ ਵਾਪਸ ਆ ਕੇ ਦੇਖਿਆ ਤਾਂ ਪਹਿਲੀ ਦੁਕਾਨ ਵਿੱਚੋ ਉਪਰੋਕਤ ਵਿਅਕਤੀਆਂ ਨੇ 9500 ਰੁਪਏ ਚੋਰੀ ਕਰ ਲਏ ਸਨ। ਸਿ਼ਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਵਿਅਕਤੀਆਂ ਨੇ26 ਮਈ 2025 ਨੂੰ ਰਵੀ ਕੁਮਾਰ ਅਤੇ ਭਰਤਾ ਕਪੂਰ ਦੀ ਦੁਕਾਨ ਵਿੱਚੋ ਅਤੇ ਫਰੂਟ ਵਾਲੀ ਰੇਹੜੀ ਤੋ ਵੀ ਪੈਸੇ ਚੋਰੀ ਕੀਤੇ ਸਨ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post