
ਐਕਸੀਡੈਂਟਾਂ ਦਾ ਕਾਰਨ ਬਣ ਰਹੀਆਂ ਹਨ ਵੱਡੀ ਨਦੀ ਦੇ ਪੁੱਲ 'ਤੇ ਅਤੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਖੜੀਆਂ ਰੇਹੜੀਆਂ
- by Jasbeer Singh
- January 24, 2025

ਐਕਸੀਡੈਂਟਾਂ ਦਾ ਕਾਰਨ ਬਣ ਰਹੀਆਂ ਹਨ ਵੱਡੀ ਨਦੀ ਦੇ ਪੁੱਲ 'ਤੇ ਅਤੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਖੜੀਆਂ ਰੇਹੜੀਆਂ -ਨਗਰ ਨਿਗਮ ਨੇ ਅੱਜ ਵੱਡੀ ਨਦੀ ਦੇ ਪੁੱਲ 'ਤੇ ਕੀਤੀ ਸਿਰਫ ਖਾਨਾਪੂਰਤੀ ਕਾਰਵਾਈ -ਸ਼ਾਮ ਨੂੰ ਫਿਰ ਲੱਗੀਆਂ ਰੇਹੜੀਆਂ -ਦਿੱਲੀ ਤੱਕ ਇਸ ਚੌਂਕ ਤੋਂ ਜਾਂਦਾ ਹੈ ਟ੍ਰੈਫਿਕ ਪਟਿਆਲਾ : ਵੱਖ ਵੱਖ ਥਾਵਾਂ'ਤੇ ਨਜਾਇਜ ਰੇਹੜੀਆਂ ਹੁਣ ਵੱਡੇ ਐਕਸੀਡੈਂਟਾਂ ਦਾ ਕਾਰਨ ਬਣ ਹੀਆਂ ਹਨ । ਇਸੇ ਤਰ੍ਹਾ ਵੱਡੀ ਨਦੀ ਦੇ ਪੁੱਲ ਅਤੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਲਗੀਆਂ ਭਾਰੀ ਵੱਡੀ ਤਦਾਦ ਵਿਚ ਰੇਹੜੀਆਂ ਤੇ ਹੋਏ ਨਜਾਇਜ ਕਬਜੇ ਨਗਰ ਨਿਗਮ ਦਾ ਮੂੰਹ ਚਿੜਾ ਰਹੇ ਹਨ । ਇਸ ਕਾਰਨ ਇਥੇ ਨਿਤ ਹੀ ਐਕਸੀਡੈਂਟ ਹੋ ਰਹੇ ਹਨ, ਉਧਰੋ ਅੱਜ ਨਗਰ ਨਿਗਮ ਨੇ ਸਿਰਫ ਖਾਨਾਪੂਰਤੀ ਦੀ ਕਾਰਵਾਈ ਕੀਤੀ ਹੈ । ਨਗਰ ਨਿਗਮ ਦੀ ਟੀਮ ਨੇ ਅੱਜ ਦੁਪਿਹਰ ਸਮੇਂ ਵੱਡੀ ਨਦੀ ਦੇ ਪੁਲ ਤੋਂ ਕੁੱਝ ਰੇਹੜੀਆਂ ਹਟਵਾ ਦਿਤੀਆਂ ਸਨ ਪਰ ਮੁੜ ਇਹ ਰੇਹੜੀਆਂ ਉਥੇ ਹੀ ਲਗ ਗਈਆਂ । ਨਦੀ ਦੇ ਬਣਾਏ ਪੁਲ ਉਪਰ ਤੇ ਊਧਮ ਸਿੰਘ ਚੌਂਕ ਦੁਆਲੇ ਲਗੀਆਂ ਰੇਹੜੀਆਂ ਨਗਰ ਨਿਗਮ ਦਾ ਮੂੰਹ ਚਿੜਾ ਰਹੀਆਂ ਹਨ । ਬਿਨਾ ਲਾਇਸੈਂਸ ਤੋਂ ਬਿਨਾ ਕਿਸੇ ਪਰਮਿਸ਼ਨ ਤੋਂ ਇਹ ਰੇਹੜੀਆਂ ਬੇਕਾਬੂ ਹੁੰਦੀਆਂ ਜਾਪ ਰਹੀਆਂ ਹਨ । ਨਿਤ ਦਿਨ ਰੇਹੜੀਆਂ ਦੀ ਤਦਾਦ ਵਧਦੀ ਜਾ ਰਹੀ ਹੈ, ਜਿਸ ਨਾਲ ਪਟਿਆਲਾ ਤੋਂ ਦੇਵੀਗੜ, ਸਨੌਰ ਅਤੇ ਦਿਲੀ ਨੂੰ ਜਾਂਦੀ ਸੜਕ ਅਤੇ ਚੌਂਕ ਪੂਰੀ ਤਰ੍ਹਾਂ ਸੁੰਗੜ ਕੇ ਰਹਿ ਗਿਆ ਹੈ । ਇਸ ਰੋਡ ਉਪਰ ਬਹੁਤ ਹੀ ਹੈਵੀ ਟ੍ਰੈਫਿਕ ਹੈ ਪਰ ਫਿਰ ਵੀ ਨਗਰ ਨਿਗਮ ਦੇ ਅਧਿਕਾਰੀ ਤਮਾਸਾ ਦੇਖ ਰਹੇ ਹਨ । ਰੇਹੜੀਆਂ ਵਾਲਿਆਂ ਨੂੰ ਅਤੇ ਨਜਾਇਜ ਕਬਜਾਕਾਰਾਂ ਨੂੰ ਨਗਰ ਨਿਗਮ ਦਾ ਬਿਲਕੁਲ ਵੀ ਡਰ ਨਹੀ ਜਾਂ ਨਗਰ ਨਿਗਮ ਦੀ ਜਾਣ ਵਾਲੀ ਟੀਮ ਸੈਟਿੰਗ ਕਰਕੇ ਵਾਪਸ ਆ ਜਾਂਦੀ ਹੈ । ਅੱਜ ਦੁਪਿਹਰੇ ਗਈ ਟੀਮ ਨੇ ਜੋ ਰਹੇਹੜੀਆਂ ਤੇ ਨਜਾਇਜ ਕਬਜੇ ਹਟਾਏ ਸਨ, ਉਹ ਕੁੱਝ ਦੇਰ ਬਾਅਦ ਹੀ ਦੁਬਾਰਾ ਲਗ ਗਏ। ਹੈਵੀ ਟ੍ਰੈਫਿਕ ਵਾਲੇ ਵੱਡੀ ਨਦੀ ਦੇ ਪੁਲ ਉਪਰ ਪਿਛਲੇ ਕੁਝ ਸਮੇ ਵਿਚ ਹੀ ਇਹ ਰੇਹੜੀਆਂ ਲਗੀਆਂ ਹਨ। ਹਿਸਤੋ ਪਹਿਲਾਂ ਇਥੇ ਬਿਲਕੁਲ ਸਭ ਕੁੱਝ ਸਾਫ ਹੁੰਦਾ ਸੀ । ਨਿਗਮ ਦੀ ਟੀਮ ਵਲੋ ਸ਼ਹਿਰ ਦੇ ਕੁਝ ਹੋਰ ਥਾਵਾਂ'ਤੇ ਰੇਹੜੀਆਂ ਨੂੰ ਹਟਾਊਣ ਦਾ ਦਾਅਵਾ : ਉਧਰੋ ਨਗਰ ਨਿਗਮ ਦੀ ਟੀਮ ਵਲੋ ਥਾਪਰ ਕਾਲਜ ਤੋ ਲੈ ਕੇ ਟਿਵਾਣਾ ਚੌਂਕ ਤੱਕ ਦੁਕਾਨਦਾਰਾਂ ਵਲੋ ਕੀਤੀ ਗਈ ਆਰਜੀ ਕਬਜਿਆਂ ਨੂੰ ਅਤੇ ਲੀਲਾ ਭਵਨ ਮਾਰਕੀਟ ਵਿਚ ਬਰਾਮਦਿਆਂ ਵਿਚ ਹੋਏ ਨਜਾਇਜ ਕਬਜਿਆਂ ਨੂੰ ਹਟਾ ਕੇ ਸਮਾਨ ਜਬਤ ਕੀਤਾ ਗਿਆ ਹੈ । ਲੋਕਾਂ ਨੇ ਡੀਸੀ ਨੂੰ ਕੀਤੀ ਅਪੀਲ ਉਹ ਖੁਦ ਦੇਣ ਦਖਲ : ਇਸ ਮੌਕੇ ਲੋਕਾਂ ਨੇ ਪਟਿਆਲਾ ਦੇ ਡੀਸੀ ਡਾ. ਪ੍ਰੀਤੀ ਯਾਦਵ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਦਖਲ ਦੇਣ ਅਤੇ ਥਾ ਥਾਂ ਨਜਾਇਜ ਬਜੇ ਤੇ ਖੜੀਆਂ ਨਜਾਇਜ ਰੇਹੜੀਆਂ ਜੋਕਿ ਟ੍ਰੈਫਿਕ ਵਿਚ ਭਾਰੀ ਵਿਘਨ ਪਾ ਰਹੀਆਂ ਹਨ, ਉਨ੍ਹਾਂ ਨੂੰ ਹਟਾਇਆ ਜਾਵੇ।