ਆਯੁਰਵੈਦਿਕ ਕਾਲਜ ਹਸਪਤਾਲ ਤੇ ਫਾਰਮੇਸੀ ਸਟੋਰ ਪੰਜਾਬ ਵਿੱਚ ਅਮਲਾ ਦਰਜਾ ਤਿੰਨ, ਦਰਜਾ ਚਾਰ ਅਤੇ ਟੈਕਨੀਕਲ ਸਮੁੱਚੇ ਕਰਮਚਾਰੀਆਂ ਨੂੰ ਇਨ੍ਹਾਂ ਵਿੰਗਾਂ ਨੂੰ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਨਾਲ ਜੋੜਨ ਅਤੇ ਮਾਰਚ ਤੇ ਅਪਰੈਲ ਦੀਆਂ ਤਨਖਾਹਾਂ ਨਾ ਦੇਣ ਵਿਰੁੱਧ ਤਿੰਨ ਰੈਲੀਆਂ ਕਰਨ ਉਪਰੰਤ ਵੀ ਅਧਿਕਾਰੀਆਂ ਵੱਲੋਂ ਦਖਲ ਨਾ ਦੇਣ ਵਿਰੁੱਧ ਅੱਜ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਹਸਪਤਾਲ ਕੰਪਲੈਕਸ ਵਿੱਚ ਸਾਂਝੀ ਐਕਸ਼ਨ ਕਮੇਟੀ ਵਲੋਂ ਰੋਸ ਰੈਲੀ ਵੀ ਕੀਤੀ ਗਈ ਜਿਸ ’ਚ ਆਯੂਰਵੈਦਿਕ ਦੇ ਤਿੰਨ ਵਿੰਗਾਂ ਕਰਮਚਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਜਿਸ ਨੂੰ ਪ੍ਰਮੁੱਖ ਆਗੂ ਦਰਸ਼ਨ ਲੁਬਾਣਾ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਸ਼ਿਵ ਚਰਨ, ਲਖਵੀਰ ਸਿੰਘ, ਜਰਨੈਲ ਸਿੰਘ, ਤਾਰਾ ਦੱਤ, ਉਪੇਦਰ ਦੱਤ, ਹਰਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ, ਬਬਲੀ, ਨਵਨੀਤ ਸਿੰਗਲਾ, ਰਿਤੂ ਸ਼ਰਮਾ ਆਦਿ ਸ਼ਾਮਲ ਸਨ।

