ਬ੍ਰਾਹਮਣ ਭਲਾਈ ਬੋਰਡ ਪੰਜਾਬ ਨੂੰ ਮੁੜ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ
- by Jasbeer Singh
- November 27, 2024
ਬ੍ਰਾਹਮਣ ਭਲਾਈ ਬੋਰਡ ਪੰਜਾਬ ਨੂੰ ਮੁੜ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਪਟਿਆਲਾ : ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਅਤੇ ਪਟਿਆਲੇ ਦੀਆਂ ਬ੍ਰਾਹਮਣ ਸਭਾਵਾਂ ਵੱਲੋਂ ਮੀਟਿੰਗ ਕਰਕੇ ਸੰਯੁਕਤ ਬ੍ਰਾਹਮਣ ਮੋਰਚੇ ਦਾ ਗਠਨ ਕੀਤਾ ਗਿਆ ਅਤੇ ਸਰਵ ਸੰਮਤੀ ਨਾਲ ਬ੍ਰਾਹਮਣ ਭਲਾਈ ਬੋਰਡ ਪੰਜਾਬ ਨੁੰ ਮੁੜ ਬਹਾਲ ਕਰਵਾਉਣ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ । ਸੰਯੁਕਤ ਬ੍ਰਾਹਮਣ ਮੋਰਚੇ ਵੱਲੋਂ ਸਰਕਾਰ ਨੂੰ ਮੈਮੋਰੰਡਮ ਦੇਣ ਸਬੰਧੀ ਵੀ ਮਤਾ ਪਾਸ ਕੀਤਾ ਗਿਆ । ਇਸ ਸੰਘਰਸ਼ ਨੂੰ ਨਿਰਵਿਘਨ ਪੂਰਾ ਕਰਨ ਦੀ ਕਾਮਨਾ ਕਰਦੇ ਹੋਏ ਸਰਹਿੰਦੀ ਗੇਟ ਪਟਿਆਲਾ ਭਗਵਾਨ ਸ੍ਰੀ ਪਰਸ਼ੂ ਰਾਮ ਜੀ ਦੇ ਚਰਨਾਂ ਵਿੱਚ ਹਵਨ ਯੱਗ ਕੀਤਾ ਗਿਆ। ਇਸ ਮੀਟਿੰਗ ਵਿੱਚ ਸਾਬਕਾ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ ਪੰਜਾਬ ਐਡਵੋਕੇਟ ਹਰਿੰਦਰ ਪਾਲ ਸ਼ਰਮਾ ਕੌਰਜੀਵਾਲਾ, ਰਾਜ ਕੁਮਾਰ ਸ਼ਰਮਾ ਪ੍ਰਧਾਨ ਆਲ ਇੰਡੀਆ ਬ੍ਰਾਹਮਣ ਸਭਾ, ਟੀ. ਐਨ. ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਅਤੇ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਨਵਦੀਪ ਸ਼ਰਮਾ, ਰਾਜਿੰਦਰ ਸ਼ਰਮਾ ਅਤੇ ਸਭਾਵਾਂ ਦੇ ਮੈਂਬਰਾਂ ਨੇ ਵੀ ਵਿਚਾਰ ਰੱਖੇ । ਮੰਚ ਦਾ ਸੰਚਾਲਨ ਸੰਯੁਕਤ ਬ੍ਰਾਹਮਣ ਮੋਰਚੇ ਦੇ ਸਪੋਕਸਮੈਨ ਅਸ਼ਵਨੀ ਭਾਸਕਰ ਸ਼ਾਸ਼ਤਰੀ ਜੀ ਨੇ ਬੜੇ ਸੰਚਾਰੂ ਢੰਗ ਨਾਲ ਕੀਤਾ । ਸੰਯੁਕਤ ਬ੍ਰਾਹਮਣ ਮੋਰਚੇ ਵਲੋਂ ਮੁੱਖ ਮਹਿਮਾਨ ਰਾਜੇਸ਼ ਪੰਜੋਲਾ ਜੀ ਨੂੰ ਸਨਮਾਨਿਤ ਕੀਤਾ ਗਿਆ । ਬ੍ਰਾਹਮਣ ਸਮਾਜ ਦੀ ਗੀਤਾਸ਼ੂ ਸ਼ਰਮਾ, ਇੰਟਰਨੈਸ਼ਨਲ ਲੈਵਲ ਦੀ ਗੋਲਡ ਮੈਡਲ ਜੇਤੂ ਖਿਡਾਰਨ ਅਤੇ ਵਿਕਾਸ ਸ਼ਰਮਾ ਰਾਏਪੁਰ ਮੰਡਲ ਨੈਸ਼ਨਲ ਲੈਵਲ ਦੇ ਜੇਤੂ ਖਿਡਾਰੀ ਨੂੰ ਮੁੱਖ ਮਹਿਮਾਨ ਸ੍ਰੀ ਰਾਜੇਸ਼ ਪੰਜੋਲਾ ਜੀ ਵਲੋਂ ਟਰੈਕਸੂਟ ਅਤੇ ਮੂਮੈਂਟੋ ਦੇ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ । ਸੰਯੁਕਤ ਬ੍ਰਾਹਮਣ ਮੋਰਚੇ ਵੱਲੋਂ ਸਰਕਾਰ ਨੁੰ ਬ੍ਰਾਹਮਣ ਭਲਾਈ ਬੋਰਡ ਪੰਜਾਬ ਨੂੰ ਮੁੜ ਬਹਾਲ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਵੱਖ—ਵੱਖ ਸਭਾਵਾਂ ਦੇ ਨੁਮਾਇੰਦੇ ਐਸ. ਪੀ. ਪਰਾਸ਼ਰ, ਚੰਨੂੰ ਪ੍ਰਧਾਨ, ਹਰੀ ਕ੍ਰਿਸ਼ਨ ਪੰਜੋਲਾ, ਤਿਰਲੋਕੀ ਨਾਥ ਦੌਣਕਲਾਂ, ਭੂਸ਼ਨ ਸ਼ਰਮਾ ਪ੍ਰਧਾਨ ਪਟਿਆਲਾ, ਧਰਮਪਾਲ ਰਾਏਪੁਰ ਮੰਡਲਾ (ਪ੍ਰਧਾਨ) ਐਡ: ਰਾਜਿੰਦਰ ਸ਼ਰਮਾ, ਅੰਜਲੀ ਪਾਂਡੇ, ਸੰਜੀਵ ਸ਼ਰਮਾ ਰਾਏਪੁਰ ਮੰਡਲਾ, ਪ੍ਰਮੋਦ ਕੋਸ਼ਲ, ਸੁਰੇਬ ਢੱਕੜੱਬਾ, ਆਤਮਾ ਰਾਮ ਧਬਲਾਨ, ਐਡ. ਧਰੂਵ ਕੌਸ਼ਿਕ, ਐਡ. ਕਮਲ ਸ਼ਰਮਾ ਆਦਿ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.