ਪੁਸ਼ਪਾ-2 ਦੀ ਸ਼ੂਟਿੰਗ ਹੋਈ ਪੂਰੀ ਤੇ ਹੁਣ ਹੋਵੇਗੀ ਜਲਦ ਰੀਲੀਜ਼
- by Jasbeer Singh
- November 27, 2024
ਪੁਸ਼ਪਾ-2 ਦੀ ਸ਼ੂਟਿੰਗ ਹੋਈ ਪੂਰੀ ਤੇ ਹੁਣ ਹੋਵੇਗੀ ਜਲਦ ਰੀਲੀਜ਼ ਨਵੀਂ ਦਿੱਲੀ, 27 ਨਵੰਬਰ : ਸਭ ਤੋਂ ਵੱਧ ਉਡੀਕੀ ਜਾ ਰਹੀ ਤੇਲਗੂ ਫਿਲਮ ‘ਪੂਸ਼ਪਾ ਦ ਰੂਲ’ ਜਲਦ ਸਿਨੇਮਾ ਘਰਾਂ ਵਿਚ ਆ ਰਹੀ ਹੈ । ਤੇਲਗੂ ਸਿਨੇਮਾ ਦੇ ਅਦਾਕਾਰ ਅੱਲੂ ਅਰਜੂਨ ਅਤੇ ਰਸ਼ਮਿਕਾ ਮੰਦਾਨਾ ਨੇ ਆਪਣੀ ਆਉਣ ਵਾਲੀ ਫਿਲਮ ‘ਪੂਸ਼ਪਾ ਦ ਰੂਲ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ । ‘ਪੁਸ਼ਪਾ-2’ 5 ਦਿਸੰਬਰ ਨੂੰ ਸਨੇਮਾ ਘਰਾਂ ਵਿਚ ਆਉਣ ਲਈ ਤਿਆਰ ਹੈ । 2021 ਵਿਚ ਆਈ ਫਿਲਮ ‘ਪੁਸ਼ਪਾ ਦੀ ਰਾਈਜ਼’ ਦੇ ਦੂਜੇ ਭਾਗ ਵਿਚ ਪੁਸ਼ਪਾ ਰਾਜ ਦਾ ਕਿਰਦਾਰ ਵਾਪਸੀ ਕਰ ਕਰ ਰਿਹਾ ਹੈ । ਪੂਸ਼ਪਾ ਲਈ ਸਰਬਉਤਮ ਅਦਾਕਾਰ ਦਾ ਕੌਮੀ ਫਿਲਮ ਪੁਰਸਕਾਰ ਜਿੱਤਣ ਵਾਲੇ ਅਦਾਕਾਰ ਅੱਲੂ ਅਰਜੁਨ ਨੇ ‘ਐਕਸ’ ਤੇ ਇਕ ਤਸਵੀਰ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ । ਉਨ੍ਹਾਂ ਲਿਖਿਆ ‘ਆਖਰੀ ਦਿਨ ਆਖਰੀ ਸ਼ਾਟ’ । ਇਹ ਮੁਕੰਮਲ ਹੋਣ ਦੇ ਨਾਲ ਹੁਣ ਦਰਸ਼ਕ ਆਪਣੇ ਪਸੰਦੀਦਾ ਅਦਾਕਾਰ ਨੂੰ ਜਲਦ ਸਕਰੀਨ ’ਤੇ ਦੇਖ ਸਕਣਗੇ। ‘ਪੁਸ਼ਪਾ-2’ ਦਾ ਫਿਲਮ ਮੈਤਰੀ ਮੂਵੀ ਮੇਕਰਜ਼ ਅਤੇ ਸੁਕੁਮਾਰ ਰਾਇਟਿੰਗਜ਼ ਵੱਲੋਂ ਬਣਾਈ ਜਾ ਰਹੀ ਹੈ ਜਿਸ ਦਾ ਸੰਗੀਤ ਟੀ ਸੀਰੀਜ਼ ਨੇ ਦਿੱਤਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.