post

Jasbeer Singh

(Chief Editor)

Latest update

ਤਬੀਅਤ ਵਿਗੜਨ ਕਾਰਨ ਚੰਡੀਗੜ੍ਹ ਪੁਲਸ ਸਟੇਸ਼ਨ ਵਿੱਚ ਹੋਈ ਸਬ-ਇੰਸਪੈਕਟਰ ਦੀ ਮੌਤ

post-img

ਤਬੀਅਤ ਵਿਗੜਨ ਕਾਰਨ ਚੰਡੀਗੜ੍ਹ ਪੁਲਸ ਸਟੇਸ਼ਨ ਵਿੱਚ ਹੋਈ ਸਬ-ਇੰਸਪੈਕਟਰ ਦੀ ਮੌਤ ਚੰਡੀਗੜ੍ਹ, 6 ਨਵੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਪੁਲਸ ਸਟੇਸ਼ਨ ਵਿਚ ਤਾਇਨਾਤ ਇਕ ਸਬ-ਇੰਸਪੈਕਟਰ ਦੀ ਅਚਾਨਕ ਹੀ ਤਬੀਅਤ ਵਿਗੜਨ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਸੀ ਸਬ-ਇੰਸਪੈਕਟਰ ਜਿਸਦੀ ਤਬੀਅਤ ਵਿਗੜਨ ਦੇ ਚਲਦਿਆਂ ਹੋ ਗਈ ਮੌਤ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਬ-ਇੰਸਪੈਕਟਰ ਦੀ ਪੁਲਸ ਸਟੇਸ਼ਨ ਵਿਚ ਹੀ ਤਬੀਅਤ ਵਿਗੜਨ ਦੇ ਚਲਦਿਆਂ ਮੌਤ ਹੋਈ ਹੈ ਦਾ ਨਾਮ ਕੰਵਰਪਾਲ ਰਾਣਾ ਹੈ ਤੇ ਉਹ 59 ਸਾਲਾਂ ਦੇ ਹਨ। ਚੰਡੀਗੜ੍ਹ ਪੁਲਸ ਅਨੁਸਾਰ ਕੰਵਰ ਪਾਲ ਰਾਣਾ ਮੌਲੀ ਜਗਰਾ ਪੁਲਸ ਸਟੇਸ਼ਨ ਦੇ ਐਡੀਸ਼ਨਲ ਐਸ. ਐਚ. ਓ. ਹਨ। ਤਬੀਅਤ ਵਿਗੜਨ ਦੇ ਚਲਦਿਆਂ ਲਿਜਾਇਆ ਗਿਆ ਹਸਪਤਾਲ ਸਬ-ਇੰਸਪੈਕਟਰ ਨੂੰ ਜਦੋਂ ਪੁਲਸ ਸਟੇਸ਼ਨ ਵਿਚ ਹੀ ਸਾਂਹ ਲੈਣ ਵਿਚ ਦਿੱਕਤ ਆਈ ਤਾਂ ਤੁਰੰਤ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਸਬ-ਇੰਸਪੈਕਟਰ ਦੇ ਇਸ ਤਰ੍ਹਾਂ ਸਵਰਗ ਸਿਧਾਰਨ ਤੇ ਪਰਿਵਾਰਕ ਮੈਂਬਰਾਂ ਨੂੰ ਮੌਕੇ `ਤੇ ਬੁਲਾਇਆ ਗਿਆ ਤੇ ਬਾਅਦ ਵਿਚ ਪੁਲਸ ਨੇ ਪਰਿਵਾਰ ਦੇ ਬਿਆਨ ਲੈ ਕੇ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post

Instagram