post

Jasbeer Singh

(Chief Editor)

Punjab

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਹਿਮਾਚਲ ਨਾਲ ਮੁਲਾਕਾਤ ਵਿਚ ਕੀਤਾ ਪੰਜਾਬੀਆਂ `ਤੇ ਹੋਏ ਹਮਲਿਆਂ ਅਤੇ ਦੁਰ ਵਿਵਹਾਰ `ਤੇ ਵਿਚ

post-img

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਹਿਮਾਚਲ ਨਾਲ ਮੁਲਾਕਾਤ ਵਿਚ ਕੀਤਾ ਪੰਜਾਬੀਆਂ `ਤੇ ਹੋਏ ਹਮਲਿਆਂ ਅਤੇ ਦੁਰ ਵਿਵਹਾਰ `ਤੇ ਵਿਚਾਰ ਵਟਾਂਦਰਾ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਦਫ਼ਤਰ ਵਿੱਚ ਦੋਵਾਂ ਆਗੂਆਂ ਵਿਚਾਲੇ ਗੱਲਬਾਤ ਵੀ ਹੋਈ। ਇਸ ਮੁਲਾਕਾਤ ਦੌਰਾਨ ਸੁਖਬੀਰ ਬਾਦਲ ਨੇ ਹਿਮਾਚਲ ਪ੍ਰਦੇਸ਼ `ਚ ਪੰਜਾਬੀਆਂ `ਤੇ ਹੋਏ ਹਮਲਿਆਂ ਅਤੇ ਦੁਰ ਵਿਵਹਾਰ `ਤੇ ਚਰਚਾ ਕੀਤੀ। ਖਾਸ ਗੱਲ ਇਹ ਹੈ ਕਿ ਹਿਮਾਚਲ ਵਿੱਚ ਕਾਂਗਰਸ ਦੀ ਸਰਕਾਰ ਹੈ। ਸ਼੍ਰੋਮਣੀ ਅਕਾਲੀ ਦਲ ਅਕਸਰ ਕਾਂਗਰਸੀ ਆਗੂਆਂ ਨਾਲ ਦੂਰੀ ਬਣਾ ਕੇ ਰੱਖਦਾ ਹੈ। ਮੀਟਿੰਗ ਦੀ ਜਾਣਕਾਰੀ ਖੁਦ ਸੁਖਬੀਰ ਬਾਦਲ ਨੇ ਖੁਦ ਐਕਸ ਤੇ ਦਿੱਤੀ। ਪਾਰਟੀ ਨੇ ਇਸ ਨੂੰ ਗੈਰ ਰਸਮੀ ਮੀਟਿੰਗ ਦੱਸਿਆ ਹੈ। ਦੋਹਾਂ ਨੇਤਾਵਾਂ ਵਿਚਾਲੇ ਕਰੀਬ ਇਕ ਘੰਟੇ ਤੱਕ ਬੈਠਕ ਚੱਲੀ। ਲੰਮੇ ਸਮੇਂ ਬਾਅਦ ਪਾਰਟੀ ਵਿੱਚ ਚੱਲ ਰਹੀ ਉਥਲ-ਪੁਥਲ ਅਤੇ ਪੰਥਕ ਮੁੱਦੇ ’ਤੇ ਵਿਰੋਧੀਆਂ ਵੱਲੋਂ ਲਗਾਤਾਰ ਘੇਰੇ ਜਾ ਰਹੇ ਸੁਖਬੀਰ ਬਾਦਲ ਲੰਮੇ ਸਮੇਂ ਬਾਅਦ ਕਿਸੇ ਸਿਆਸੀ ਸਰਗਰਮੀ ਦਾ ਹਿੱਸਾ ਬਣੇ ਹਨ। ਦੱਸ ਦੇਈਏ ਕਿ ਕਰੀਬ ਦੋ ਮਹੀਨੇ ਪਹਿਲਾਂ ਹਿਮਾਚਲ ਪ੍ਰਦੇਸ਼ `ਚ ਪੰਜਾਬ ਤੋਂ ਆਏ ਸੈਲਾਨੀਆਂ `ਤੇ ਕੁੱਟਮਾਰ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਪੰਜਾਬ ਵਿੱਚ ਵੀ ਹਿਮਾਚਲ ਪ੍ਰਦੇਸ਼ ਦੇ ਟੈਕਸੀ ਡਰਾਈਵਰਾਂ ਨਾਲ ਅਜਿਹਾ ਹੀ ਕੁਝ ਵਾਪਰਿਆ ਹੈ। ਜਿਸ ਕਾਰਨ ਦੋਵਾਂ ਰਾਜਾਂ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਸ ਮੁੱਦੇ ਨੂੰ ਉਠਾ ਰਿਹਾ ਸੀ। ਇਸ ਸਬੰਧੀ ਸੁਖਬੀਰ ਬਾਦਲ ਨੇ ਸੁੱਖੂ ਨਾਲ ਮੁਲਾਕਾਤ ਕਰਕੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।

Related Post