post

Jasbeer Singh

(Chief Editor)

Entertainment

ਸੰਨੀ ਦਿਓਲ ਵੱਲੋਂ 27 ਸਾਲ ਬਾਅਦ ‘ਬਾਰਡਰ’ ਦੇ ਸਿਕੁਅਲ ਦਾ ਐਲਾਨ

post-img

ਜੇਪੀ ਦੱਤਾ ਵੱਲੋਂ ਨਿਰਦੇਸ਼ਿਤ ਬਾਰਡਰ ਫ਼ਿਲਮ ਦੇ 27 ਸਾਲ ਮੁਕੰਮਲ ਹੋਣ ਮੌਕੇ ਅਦਾਕਾਰ ਸੰਨੀ ਦਿਓਲ ਨੇ ਆਪਣੇ ਫੈਨਜ਼ ਨੂੰ ਤੋਹਫ਼ਾ ਦਿੰਦਿਆਂ ਫ਼ਿਲਮ ਦੇ ਸਿਕੁਅਲ ‘ਬਾਰਡਰ-2’ ਦੀ ਘੋਸ਼ਣਾ ਕੀਤੀ। ਸੰਨੀ ਦਿਓਲ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ”27 ਸਾਲ ਪਹਿਲਾਂ ਫੌਜੀ ਨੇ ਵਾਅਦਾ ਕੀਤਾ ਸੀ ਕਿ ਉਹ ਮੁੜ ਆਵੇਗਾ ਤੇ ਉਸੇ ਵਾਅਦੇ ਨੂੰ ਪੂਰਾ ਕਰਨ, ਹਿੰਦੁਸਤਾਨ ਦੀ ਮਿੱਟੀ ਨੂੰ ਸਲਾਮ ਕਹਿਣ ਆ ਰਿਹਾ ਹੈ।” ਇਸ ‘ਤੇ ਸੰਨੀ ਦਿਓਲ ਦੀ ਭੈਣ ਇਸ਼ਾ ਦਿਓਲ ਸਮੇਤ ਵੱਡੀ ਗਿਣਤੀ ਵਿੱਚ ਫੈਨਜ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ‘ਬਾਰਡਰ-2’ ਦੀ ਕਹਾਣੀ ਨਿਧੀ ਦੱਤਾ ਵੱਲੋਂ ਲਿਖੀ ਗਈ ਹੈ ਜੋ ਕਿ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਵੱਲੋਂ ਨਿਰਮਿਤ ਹੈ। ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ। ਜਾਣਕਾਰੀ ਅਨੁਸਾਰ ਕਹਾਣੀ ਲੌਂਗੇਵਾਲਾ ਦੀ ਲੜਾਈ ਦੇ ਉਸੇ ਮਾਹੌਲ ਵਿੱਚ ਰੱਖੀ ਗਈ ਹੈ, ਜਿਸਦੀ ਸ਼ੂਟਿੰਗ ਇਸੇ ਸਾਲ ਅਕਤੂਬਰ ਮਹੀਨੇ ਵਿੱਚ ਕਿਸੇ ਸਮੇਂ ਸ਼ੁਰੂ ਹੋ ਸਕਦੀ ਹੈ। ਪਹਿਲਾਂ 1997 ਵਿੱਚ ਰਿਲੀਜ਼ ਹੋਈ ਬਾਰਡਰ ਭਾਰਤ ਪਾਕਿਸਤਾਨ ਦੀ 1971 ਦੀ ਜੰਗ ਤੇ ਅਧਾਰਿਤ ਸੀ ਜਿਸ ਵਿੱਚ ਸੰਨੀ ਦਿਓਲ, ਜੈਕੀ ਸ਼ਰਾਫ, ਸੁਨੀਲ ਸ਼ੈੱਟੀ ਅਤੇ ਅਕਸ਼ੇ ਖੰਨਾ ਮੁੱਖ ਭੂਮਿਕਾ ਵਿੱਚ ਸਨ। ਫ਼ਿਲਮ ਦੇ ਸੰਗੀਤ ਨੇ ਵੀ ਲੱਖਾਂ ਦਰਸ਼ਕਾਂ ਦੇ ਦਿਲ ਜਿੱਤੇ, ਰੂਪ ਕੁਮਾਰ ਰਾਠੌੜ ਅਤੇ ਸੋਨੂ ਨਿਗਮ ਦੇ ਗੀਤ ‘ਸੰਦੇਸੇ ਆਤੇ ਹੈਂ’ ਇਸ ਫ਼ਿਲਮ ਦਾ ਵੱਡੇ ਪੱਧਰ ’ਤੇ ਹਿੱਟ ਗੀਤ ਸੀ।

Related Post