
Entertainment
0
ਦੇਸ਼ ਦੀ ਪਹਿਲੀ ਆਈਪੀਐੱਸ ਅਧਿਕਾਰੀ ਕਿਰਨ ਬੇਦੀ ਦੇ ਜੀਵਨ ’ਤੇ ਬਣੇਗੀ ਫਿਲਮ
- by Aaksh News
- June 14, 2024

ਸਾਬਕਾ ਆਈਪੀਐੱਸ ਅਧਿਕਾਰੀ ਕਿਰਨ ਬੇਦੀ ਦੇ ਜੀਵਨ ’ਤੇ ਫਿਲਮ ਬਣਾਈ ਜਾ ਰਹੀ ਹੈ। ਫਿਲਮ ‘ਬੇਦੀ: ਦਿ ਨੇਮ ਯੂ ਨੋ..ਦਿ ਸਟੋਰੀ ਯੂ ਡੌਟ’ ਦੇ ਨਿਰਦੇਸ਼ਕ ਅਤੇ ਲੇਖਕ ਕੁਸ਼ਲ ਚਾਵਲਾ ਹਨ। ਇਸ ਦਾ ਨਿਰਮਾਣ ‘ਡ੍ਰੀਮ ਸਲੇਟ ਪਿਕਚਰਜ਼’ ਦੇ ਬੈਨਰ ਹੇਠ ਕੀਤਾ ਜਾਵੇਗਾ। ਨਿਰਮਾਤਾਵਾਂ ਅਨੁਸਾਰ ਫਿਲਮ ਬੇਦੀ ਦੀ ਜ਼ਿੰਦਗੀ ਦੇ ਉਸ ਪਹਿਲੂ ਨੂੰ ਸਾਹਮਣੇ ਲਿਆਏਗੀ, ਜਿਸ ਤੋਂ ਲੋਕ ਅਜੇ ਤੱਕ ਅਣਜਾਣ ਹਨ।