
ਨਿਆਇਕ ਪ੍ਰਣਾਲੀ ਨੂੰ ਦੂਸ਼ਿਤ ਕਰਨ ਦੀ ਕੋਸ਼ਿਸ਼ ਤੇ ਕੋਰਟ ਨਾਲ ਫਰਜ਼ੀਵਾੜੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਬੀਆਈ ਨੂੰ ਮਾਮਲ
- by Jasbeer Singh
- September 21, 2024

ਨਿਆਇਕ ਪ੍ਰਣਾਲੀ ਨੂੰ ਦੂਸ਼ਿਤ ਕਰਨ ਦੀ ਕੋਸ਼ਿਸ਼ ਤੇ ਕੋਰਟ ਨਾਲ ਫਰਜ਼ੀਵਾੜੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ : ਸੁਪਰੀਮ ਕੋਰਟ ਨਵੀਂ ਦਿੱਲੀ : ਅਦਾਲਤਾਂ ਦੇ ਚੱਕਰ ਲਗਾਉਣ ਵਾਲੇ ਲੋਕ ਅਕਸਰ ਫਰਜ਼ੀਵਾੜੇ ਦੀਆਂ ਕਹਾਣੀਆਂ ਸੁਣਾਉਂਦੇ ਮਿਲਦੇ ਹਨ ਪਰ ਹੁਣ ਸੁਪਰੀਮ ਕੋਰਟ ’ਚ ਵੀ ਫਰਜ਼ੀਵਾੜਾ ਕਰਨ ਅਤੇ ਪਟੀਸ਼ਨਰ ਦੀ ਇਜਾਜ਼ਤ, ਸਹਿਮਤੀ ਤੇ ਜਾਣਕਾਰੀ ਦੇ ਬਿਨਾਂ ਵਿਸ਼ੇਸ਼ ਲੀਵ ਪਟੀਸ਼ਨ ਦਾਖ਼ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਨੇ ਨਿਆਇਕ ਪ੍ਰਣਾਲੀ ਨੂੰ ਦੂਸ਼ਿਤ ਕਰਨ ਦੀ ਕੋਸ਼ਿਸ਼ ਤੇ ਕੋਰਟ ਨਾਲ ਫਰਜ਼ੀਵਾੜੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਟ ਨੇ ਸੀਬੀਆਈ ਨੂੰ ਨਿਰਦੇਸ਼ ਦਿੱਤਾ ਹੈ ਕਿ ਮੁੱਢਲੀ ਜਾਂਚ ਤੋਂ ਬਾਅਦ ਉਹ ਮਾਮਲਾ ਦਰਜ ਕਰ ਕੇ ਜਾਂਚ ਕਰੇ, ਸਾਰੇ ਲਿੰਕ ਪਤਾ ਲਗਾਵੇ ਤੇ ਦੋ ਮਹੀਨਿਆਂ ’ਚ ਕੋਰਟ ਨੂੰ ਰਿਪੋਰਟ ਦੇਵੇ। ਇਹ ਆਦੇਸ਼ ਸ਼ੁੱਕਰਵਾਰ ਨੂੰ ਜਸਟਿਸ ਬੇਲਾ ਐੱਮ. ਤ੍ਰਿਵੇਦੀ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਭਗਵਾਨ ਸਿੰਘ ਬਨਾਮ ਸਟੇਟ ਆਫ ਯੂਪੀ ਮਾਮਲੇ ’ਚ ਦਿੱਤੇ।
Related Post
Popular News
Hot Categories
Subscribe To Our Newsletter
No spam, notifications only about new products, updates.